ਸੁੱਖਾ ਕਾਹਲੋਂ ਵਾਂਗ ਦਿਖਣ ਵਾਲਾ ਗੁਰਦਾਸਪੁਰ ਦਾ ਹਰਪਾਲ ਕਰਦਾ ਹੈ ਦਿਹਾੜੀ, ਹੁਣ ਫ਼ਿਲਮ ‘ਚ ਕੰਮ ਕਰਨ ਦਾ ਮਿਲਿਆ ਮੌਕਾ

written by Shaminder | August 19, 2022 10:26am

ਸੁੱਖਾ ਕਾਹਲੋਂ (Sukha Kalon) ਦਹਿਸ਼ਤ ਦੀ ਦੁਨੀਆ ਦਾ ਅਜਿਹਾ ਨਾਮ ਜਿਸ ਨੇ ਆਪਣੀ ਦਹਿਸ਼ਤ ਦੇ ਨਾਲ ਹਰ ਕਿਸੇ ਨੂੰ ਦਹਿਲਾ ਦਿੱਤਾ ਸੀ । ਕੋਈ ਸਮਾਂ ਹੁੰਦਾ ਸੀ ਕਿ ਸੁੱਖਾ ਕਾਹਲੋਂ ਤੋਂ ਲੋਕ ਬਹੁਤ ਡਰਦੇ ਹੁੰਦੇ ਸਨ, ਪਰ ਇਸ ਦਹਿਸ਼ਤ ਨੂੰ ਕੁਝ ਸਮਾਂ ਪਹਿਲਾਂ ਉਸ ਦੇ ਕੁਝ ਸਾਥੀ ਗੈਂਗਸਟਰਾਂ ਨੇ ਹੀ ਖਤਮ ਕਰ ਦਿੱਤਾ ਸੀ ।

harpal singh - image From youtube

ਹੋਰ ਪੜ੍ਹੋ : ਬਾਲ ਕ੍ਰਿਸ਼ਨ ਦੇ ਰੂਪ ‘ਚ ਨਜ਼ਰ ਆਇਆ ਭਾਰਤੀ ਸਿੰਘ ਦਾ ਬੇਟਾ, ਗੋਲਾ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ

ਪਰ ਅੱਜ ਅਸੀਂ ਜਿਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਦਹਿਸ਼ਤ ਦੀ ਦੁਨੀਆ ਦਾ ਵੱਡਾ ਨਾਮ ਨਹੀਂ ਬਲਕਿ ਉਸ ਦੀ ਦਿੱਖ ਬਿਲਕੁਲ ਸੁੱਖਾ ਕਾਹਲੋਂ ਵਰਗੀ ਹੈ । ਇਸੇ ਦਿੱਖ ਦੀ ਬਦੌਲਤ ਉਸ ਨੂੰ ਹੁਣ ਇੱਕ ਵੈੱਬ ਸੀਰੀਜ਼ ‘ਚ ਕੰਮ ਕਰਨ ਦਾ ਮੌਕਾ ਵੀ ਮਿਲਿਆ ਹੈ । ਗੁਰਦਾਸਪੁਰ ਦਾ ਰਹਿਣ ਵਾਲਾ ਇਹ ਸ਼ਖਸ ਦਿਹਾੜੀ ਦੱਪਾ ਕਰਦਾ ਹੈ ਅਤੇ ਦਿਹਾੜੀ ਤੋਂ ਬਾਅਦ ਉਹ ਆਪਣੀ ਸ਼ੂਟਿੰਗ ‘ਤੇ ਜਾਂਦਾ ਹੈ ।

harpal singh image From YouTube

ਹੋਰ ਪੜ੍ਹੋ : ਦਲੇਰ ਮਹਿੰਦੀ ਦਾ ਅੱਜ ਹੈ ਜਨਮ ਦਿਨ, 11ਸਾਲ ਦੀ ਉਮਰ ‘ਚ ਗਾਇਕ ਨੇ ਛੱਡ ਦਿੱਤਾ ਸੀ ਘਰ, ਇਸ ਸ਼ਖਸ ਦੀ ਫੋਨ ਕਾਲ ਨੇ ਬਦਲ ਦਿੱਤੀ ਸੀ ਕਿਸਮਤ

ਉਸ ਦਾ ਕਹਿਣਾ ਹੈ ਕਿ ਉਹ ਆਪਣੀ ਮਿਹਨਤ ਦੇ ਨਾਲ ਅੱਗੇ ਆਇਆ ਹੈ ਅਤੇ ਜਲਦ ਹੀ ਉਹ ਵੈੱਬ ਸੀਰੀਜ਼ ‘ਚ ਨਜ਼ਰ ਆਏਗਾ । ਇਸ ਸ਼ਖਸ ਦੀ ਸੁੱਖੇ ਵਾਂਗ ਹੀ ਮਸ਼ਹੂਰ ਹੈ ।ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਸਾਰੇ ਜਣੇ ਉਸ ਨੂੰ ਸਪੋਟ ਕਰਨ ।

harpal singh father image From YouTube

ਹਰਪਾਲ ਸਿੰਘ ਸੁੱਖਾ ਕਾਹਲੋਂ ਦੇ ਵਾਂਗ ਦਿੱਸਦਾ ਜ਼ਰੂਰ ਹੈ । ਪਰ ਉਸ ਦੇ ਨਾਂ ਤਾਂ ਕੰਮ ਉਸ ਤਰ੍ਹਾਂ ਦੇ ਹਨ ਅਤੇ ਨਾਂ ਹੀ ਕਿਸੇ ਤਰ੍ਹਾਂ ਗਲਤ ਕੰਮਾਂ ‘ਚ ਪਿਆ ਹੈ । ਉਹ ਤਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਦਾ ਹੈ । ਉਸ ਦੇ ਮਾਪੇ ਵੀ ਉਸ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹਨ ।

 

You may also like