
ਅੱਜ ਜਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਦੁਨੀਆ ਕਰ ਰਹੀ ਹੈ । ਉਸ ਤੋਂ ਹਰ ਕੋਈ ਪ੍ਰੇਸ਼ਾਨ ਹੈ । ਕੋਰੋਨਾ ਕਾਲ ਕਾਰਨ ਜਿੱਥੇ ਪੂਰੀ ਦੁਨੀਆ ‘ਚ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਉੱਥੇ ਹੀ ਕਈ ਇਸ ਬਿਮਾਰੀ ਦੇ ਨਾਲ ਜੂਝ ਰਹੇ ਹਨ । ਅਜਿਹੇ ‘ਚ ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਣਾ ਬਚਾਅ ਰੱਖਿਆ ਜਾਵੇ । ਇਸ ਦੇ ਨਾਲ ਹੀ ਉਸ ਪ੍ਰਮਾਤਮਾ ਨੂੰ ਸਾਰੀ ਦੁਨੀਆ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਓਟ ਆਸਰਾ ਮੰਗਿਆ ਜਾਵੇ ।

ਸੁਖਸ਼ਿੰਦਰ ਸ਼ਿੰਦਾ ਜੋ ਕਿ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਨਵੇਂ ਗੀਤਾਂ ਦੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।
ਹੋਰ ਵੇਖੋ : ਜਸਪਿੰਦਰ ਨਰੂਲਾ ਦੇ ਪਿਤਾ ਦੇ ਦਿਹਾਂਤ ‘ਤੇ ਹਰਭਜਨ ਮਾਨ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਪਾਲੀਵੁੱਡ ਹਸਤੀਆਂ ਨੇ ਜਤਾਇਆ ਦੁੱਖ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੁਖਸ਼ਿੰਦਰ ਸ਼ਿੰਦਾ ਨੇ ਕਿਸਾਨਾਂ ਦੇ ਹੱਕ ‘ਚ ਧਰਨੇ ਨੂੰ ਕਾਮਯਾਬ ਬਨਾਉਣ ਲਈ ਵੀ ਅਰਦਾਸ ਕੀਤੀ ਸੀ ।