ਸੁਨੰਦਾ ਸ਼ਰਮਾ ਥਾਈਲੈਂਡ ‘ਚ ਬਿਤਾ ਰਹੀ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | October 27, 2022 05:37pm

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ (Sunanda Sharma )  ਇੱਕ ਅਜਿਹੀ ਗਾਇਕਾ ਹੈ ਜਿਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਗਾਇਕਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ । ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਗਾਇਕਾ ਇਨ੍ਹੀਂ ਦਿਨੀਂ ਆਪਣਾ ਸਮਾਂ ਥਾਈਲੈਂਡ (Thailand) ‘ਚ ਆਪਣਾ ਸਮਾਂ ਬਿਤਾ ਰਹੀ ਹੈ ।

Sunanda sharma Image Source :Instagram

ਹੋਰ ਪੜ੍ਹੋ : ਕਾਰਤਿਕ ਆਰੀਅਨ ਨੇ ਮਨਾਇਆ ਭਾਈ ਦੂਜ ਦਾ ਤਿਉਹਾਰ, ਭੈਣ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਥਾਈਲੈਂਡ ‘ਚ ਖੂਬ ਮਸਤੀ ਕਰ ਰਹੀ ਹੈ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ ।

Sunanda sharma Image Source : Instagram

ਹੋਰ ਪੜ੍ਹੋ : ਨੀਰੂ ਬਾਜਵਾ ਜੀਜੇ ਦੀ ਪੱਗ ‘ਤੇ ਕਲਗੀ ਸਜਾਉਂਦੀ ਆਈ ਨਜ਼ਰ, ਵੇਖੋ ਤਸਵੀਰਾਂ

ਇਸ ਦੇ ਨਾਲ ਹੀ ਉਹ ਬੋਟਿੰਗ ਦਾ ਲੁਤਫ ਲੈਂਦੀ ਵੀ ਨਜ਼ਰ ਆ ਰਹੀ ਹੈ । ਸੁਨੰਦਾ ਸ਼ਰਮਾ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਸੁਨੰਦਾ ਸ਼ਰਮਾ ਨੇ ਆਪਣੇ ਦਮ ‘ਤੇ ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਈ ਹੈ ।

Parents raise their kids with so many hardships, take good care of them: Sunanda Sharma

ਉਨ੍ਹਾਂ ਨੇ ਹੁਣ ਤੱਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮੁੱਖ ਤੌਰ ‘ਤੇ ਪਟਾਕੇ, ਜਾਨੀ ਤੇਰਾ ਨਾਂਅ, ਬਾਰਿਸ਼ ਕੀ ਜਾਏ, ਪਾਗਲ ਨੀਂ ਹੋਣਾ, ਦੂਜੀ ਵਾਰ ਪਿਆਰ, ਸੈਂਡਲ, ਚੋਰੀ ਚੋਰੀ, ਬੈਨ ਸਣੇ ਕਈ ਗੀਤ ਸ਼ਾਮਿਲ ਹਨ । ਸੁਨੰਦਾ ਸ਼ਰਮਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ।

You may also like