
ਗਾਇਕ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਆਪਣੇ ਨਵੇਂ ਗੀਤ ‘ਬਾਰਿਸ਼ ਕੀ ਜਾਏ’ ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਵਰਕ ਕਰਦੇ ਹੋਏ ਕਾਫੀ ਤਾਰੀਫ ਖੱਟ ਰਹੀ ਹੈ । ਸੁਨੰਦਾ ਸ਼ਰਮਾ (Sunanda Sharma) ਜੋ ਕਿ ਆਪਣੀ ਟੀਮ ਦੇ ਨਾਲ ਮਿਲਕੇ ਕੋਰੋਨਾ ਵੈਕਸੀਨ ਲਗਵਾਉਣ ਦਾ ਨਵਾਂ ਤਰੀਕਾ ਸ਼ੁਰੂ ਕੀਤਾ ਹੈ । ਲੋਕੀਂ ਆਪਣੀ ਗੱਡੀ ਵਿੱਚ ਹੀ ਬੈਠੇ-ਬੈਠੇ ਕੋਰੋਨਾ ਵੈਕਸੀਨ ਦਾ ਟੀਕਾ ਲਵਾ ਰਹੇ ਨੇ।


ਇਸ ਤੋਂ ਇਲਾਵਾ ਉਹ ਆਪਣੇ ਘਰ 'ਚ ਬੈਠੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਵੀ ਨਵੀਂ ਤੇ ਮਜ਼ੇਦਾਰ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ। ਉਹ ਆਪਣੀ ਨਵੀਂ ਵੀਡੀਓ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੀ ਹੈ।

ਇਸ ਵੀਡੀਓ ‘ਚ ਉਨ੍ਹਾਂ ਨੇ ਪੇਸ਼ ਕੀਤਾ ਹੈ ਕਿ ਵਿਆਹੁਣ ਵਾਲੀ ਕੁੜੀ ਦਾ ਮਨ ਆਪਣੇ ਵਿਆਹ ‘ਤੇ ਕਿਵੇਂ ਜੰਮ ਕੇ ਡਾਂਸ ਕਰਨ ਦਾ ਹੁੰਦਾ ਹੈ। ਪਰ ਕੁੜੀ ਦੀ ਸੱਸ ਤੇ ਮਾਂ ਇਸ ਤਰ੍ਹਾਂ ਡਾਂਸ ਕਰਦੇ ਦੇਖ ਕੇ ਕਿਵੇਂ ਦੇ ਰਿਐਕਸ਼ਨ ਦਿੰਦੀਆਂ ਨੇ । ਜਿਸ ਨੂੰ ਉਨ੍ਹਾਂ ਨੇ ਬਹੁਤ ਹੀ ਹਾਸੇ ਵਾਲੇ ਢੰਗ ਦੇ ਨਾਲ ਬਿਆਨ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਹਾਸੇ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸ ਸਕਦੇ ਹੋ।
View this post on Instagram