ਪਹਾੜੀ ਵਾਦੀਆਂ ‘ਚ ਜਲੇਬੀ ਦਾ ਲੁਤਫ ਲੈਂਦੇ ਨਜ਼ਰ ਆਏ ਸੰਨੀ ਦਿਓਲ

written by Shaminder | April 22, 2022

ਸੰਨੀ ਦਿਓਲ (Sunny Deol )ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰ ਪਹਾੜੀ ਵਾਦੀਆਂ ‘ਚ ਜਲੇਬੀ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਜਲੇਬੀ ਮੈਡੀਟੇਸ਼ਨ ਕਰ ਰਹੇ ਹਨ ।ਜਲੇਬੀ ਖ਼ਾਣ ਤੋਂ ਬਾਅਦ ਸੰਨੀ ਦਿਓਲ ਚੌਂਕੜੀ ਮਾਰ ਕੇ ਮੈਡੀਟੇਸ਼ਨ ਵਾਲੇ ਸਟਾਈਲ ‘ਚ ਬੈਠ ਜਾਂਦੇ ਹਨ ।

sunny deol ,,, image From instagram

ਹੋਰ ਪੜ੍ਹੋ : ਹਾਰਬੀ ਸੰਘਾ ਆਪਣੇ ਬੇਟੇ ਦੇ ਨਾਲ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਝੂਮਦੇ ਆਏ ਨਜ਼ਰ, ਵੇਖੋ ਵੀਡੀਓ

ਇਸ ਵੀਡੀਓ ਨੂੰ ਅਦਾਕਾਰ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਪਸੰਦ ਕਰ ਰਹੇ ਹਨ । ਸੰਨੀ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਗਦਰ-2 ਦੀ ਸ਼ੂਟਿੰਗ ‘ਚ ਰੁੱਝੇ ਹੋਏ ਨੇ ।

Sunny Deol image From Twitter

ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਸੰਨੀ ਦਿਓਲ ਦਾ ਪੁੱਤਰ ਵੀ ਫ਼ਿਲਮਾਂ ‘ਚ ਐਂਟਰੀ ਕਰ ਚੁੱਕਿਆ ਹੈ ਅਤੇ ਉਸ ਦੀ ਫ਼ਿਲਮ ਵੀ ਪਿੱਛੇ ਜਿਹੇ ਰਿਲੀਜ਼ ਹੋਈ ਸੀ । ਸੰਨੀ ਦਿਓਲ ਧਰਮਿੰਦਰ ਦੇ ਵੱਡੇ ਬੇਟੇ ਹਨ । ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਗਦਰ’, ‘ਬਾਰਡਰ’ , ‘ਬੇਤਾਬ’, ‘ਘਾਇਲ’, ‘ਜੀਤ’ ਸਣੇ ਕਈ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ । ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਗਦਰ -੨’ ਦਰਸ਼ਕਾਂ ਨੂੰ ਵੇਖਣ ਦੇ ਲਈ ਮਿਲੇਗੀ ।

 

View this post on Instagram

 

A post shared by Sunny Deol (@iamsunnydeol)

You may also like