ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਸੰਨੀ ਦਿਓਲ ਨੇ ਇਹਨਾਂ ਕੁੜੀਆਂ ਨਾਲ ਲੜਾਇਆ ਇਸ਼ਕ

written by Rupinder Kaler | October 07, 2020 02:32pm

80 ਤੇ 90 ਦੇ ਦਹਾਕੇ ਵਿੱਚ ਸੰਨੀ ਦਿਓਲ ਦੀ ਗਿਣਤੀ ਚੋਟੀ ਦੇ ਐਕਸ਼ਨ ਸਟਾਰ ਵਿੱਚ ਹੁੰਦੀ ਸੀ । ਸੰਨੀ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ । ਢਾਈ ਕਿਲੋ ਦੇ ਹੱਥ ਵਾਲੇ ਸੰਨੀ ਦਿਓਲ ਆਪਣੀ ਇਸ਼ਕਬਾਜੀ ਕਰਕੇ ਵੀ ਕਾਫੀ ਚਰਚਾ ਵਿੱਚ ਰਹੇ ਹਨ । ਵਿਆਹੇ ਹੋਣ ਦੇ ਬਾਵਜੂਦ ਸੰਨੀ ਦਾ ਕਈ ਹੀਰੋਇਨਾਂ ਨਾਲ ਨਾਂਅ ਜੁੜਿਆ ।

sunny deol

ਹੋਰ ਪੜ੍ਹੋ :

sunny deol
ਸੈਫ ਅਲੀ ਖ਼ਾਨ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਨੇ ਸੰਨੀ ਦੇ ਨਾਲ ‘ਬੇਤਾਬ’ ਫ਼ਿਲਮ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਫ਼ਿਲਮ ਹਿੱਟ ਹੋਈ ਤਾਂ ਹਰ ਪਾਸੇ ਇਸ ਜੋੜੀ ਦੇ ਚਰਚੇ ਸ਼ੁਰੂ ਹੋ ਗਏ । ਇਸ ਤੋਂ ਬਾਅਦ ਸੰਨੀ ਤੇ ਅੰਮ੍ਰਿਤਾ ਨੇ 1984 ਵਿੱਚ ਇੱਕ ਹੋਰ ਫ਼ਿਲਮ ਵਿੱਚ ਕੰਮ ਕੀਤਾ । ਇਸ ਫ਼ਿਲਮ ਤੋਂ ਬਾਅਦ ਅੰਮ੍ਰਿਤਾ ਸੰਨੀ ਤੇ ਫਿਦਾ ਹੋ ਗਈ ਸੀ ਤੇ ਉਹ ਸੰਨੀ ਨਾਲ ਵਿਆਹ ਕਰਨਾ ਚਾਹੁੰਦੀ ਸੀ । ਪਰ ਅੰਮ੍ਰਿਤਾ ਦੀ ਮਾਂ ਇਸ ਰਿਸ਼ਤੇ ਦੇ ਖਿਲਾਫ ਸੀ । ਅੰਮ੍ਰਿਤਾ ਦੀ ਮਾਂ ਹੈਰਾਨ ਰਹਿ ਗਈ ਜਦੋਂ ਉਹਨਾਂ ਨੂੰ ਸੰਨੀ ਦੇ ਵਿਆਹੇ ਹੋਣ ਦਾ ਪਤਾ ਲੱਗਿਆ ।

sunny deol
ਮੀਨਾਕਸ਼ੀ ਸ਼ੇਸਾਦਰੀ ਤੇ ਸੰਨੀ ਦੀ ਜੋੜੀ ਪਹਿਲੀ ਵਾਰ ਡਕੈਤ ਫ਼ਿਲਮ ਵਿੱਚ ਦਿਖਾਈ ਦਿੱਤੀ ਸੀ । ਇਸ ਤੋਂ ਬਾਅਦ ਇਸ ਜੋੜੀ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ । ‘ਦਾਮਿਨੀ’ ਫ਼ਿਲਮ ਦੌਰਾਨ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਖੂਬ ਚਰਚਾ ਵਿੱਚ ਰਹੀਆਂ । ਪਰ ਦੋਹਾਂ ਦਾ ਸਾਥ ਜ਼ਿਆਦਾ ਚਿਰ ਨਹੀਂ ਰਿਹਾ ।

sunny deol

90 ਦੇ ਦਹਾਕੇ ਵਿੱਚ ਸੰਨੀ ਸਭ ਦੇ ਚਹੇਤੇ ਹੀਰੋ ਬਣ ਗਏ ਸਨ । ਉਸ ਸਮੇਂ ਰਵੀਨਾ ਟੰਡਨ ਦਾ ਦਿਲ ਵੀ ਸੰਨੀ ਤੇ ਆ ਗਿਆ । ਸੰਨੀ ਤੇ ਰਵੀਨਾ ਦੇ ਇਸ਼ਕ ਦੇ ਚਰਚੇ ਵੀ ਖੂਬ ਰਹੇ । ਪਰ ਕੁਝ ਚਿਰ ਬਾਅਦ ਹੀ ਦੋਹਾਂ ਦਾ ਬ੍ਰੇਕਅਪ ਹੋ ਗਿਆ ।

sunny deol
ਡਿੰਪਲ ਕਪਾਡੀਆ ਤੇ ਸੰਨੀ ਦਿਓਲ ਦੀ ਲਵ ਸਟੋਰੀ ਕਿਸੇ ਤੋਂ ਲੁੱਕੀ ਹੋਈ ਨਹੀਂ ਹੈ । ਡਿੰਪਲ ਤੇ ਸੰਨੀ ਦਾ ਸਾਥ ਹੁਣ ਤੱਕ ਬਣਿਆ ਹੋਇਆ ਹੈ । 2017 ਵਿੱਚ ਇਸ ਜੋੜੀ ਦਾ ਲੰਦਨ ਵਿੱਚ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਵੀਡੀਓ ਵਿੱਚ ਦੋਵੇਂ ਇੱਕ ਦੂਜੇ ਦਾ ਹੱਥਾਂ ‘ਚ ਹੱਥ ਪਾਈ ਹੋਏ ਨਜ਼ਰ ਆਏ ਸਨ । ਡਿੰਪਲ ਤੇ ਸੰਨੀ ਦੀ ਜੋੜੀ ‘ਮੰਜ਼ਿਲ ਮੰਜ਼ਿਲ’ ਫ਼ਿਲਮ ਤੋਂ ਬਣੀ ਸੀ ।

You may also like