ਸੰਨੀ ਦਿਓਲ ਬੱਚਿਆਂ ਵਾਂਗ ਬਰਫ ‘ਚ ਖੇਡਦੇ ਨਜ਼ਰ ਆਏ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਹੀਰੋ ਦਾ ਇਹ ਕੂਲ ਅੰਦਾਜ਼, ਦੇਖੋ ਵੀਡੀਓ

written by Lajwinder kaur | January 11, 2022

ਬਾਲੀਵੁੱਡ ਐਕਟਰ ਸੰਨੀ ਦਿਓਲ Sunny Deol ਜਿਨ੍ਹਾਂ ਨੂੰ ਮਨਾਲੀ ਖੂਬ ਪਸੰਦ ਆ ਰਿਹਾ ਹੈ । ਇਨ੍ਹੀਂ ਦਿਨੀਂ ਮਨਾਲੀ ‘ਚ ਖੂਬ ਮਸਤੀ ਕਰ ਰਹੇ ਹਨ। ਉਹ ਗਦਰ 2 ਦੀ ਸ਼ੂਟਿੰਗ ਵੀ ਉੱਥੇ ਹੀ ਕਰ ਰਹੇ ਨੇ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ 'ਗਦਰ 2' ਨਾਲ ਇਕ ਵਾਰ ਫਿਰ ਤੋਂ ਪਰਦੇ 'ਤੇ ਵਾਪਸੀ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਆਪਣੇ ਪਿਤਾ ਧਰਮਿੰਦਰ ਦੇ ਨਾਲ ਮਨਾਲੀ 'ਚ ਹੀ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਭਤੀਜੀ ਦੇ ਵਿਆਹ ‘ਚ ਕੁਝ ਇਸ ਤਰ੍ਹਾਂ ਕੀਤਾ ਗਾਇਕ ਬੱਬੂ ਮਾਨ ਦਾ ਵੈਲਕਮ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

ਇਨ੍ਹੀਂ ਦਿਨੀਂ ਇਹ ਦੋਵੇਂ ਕਲਾਕਾਰ ਫ਼ਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।  ਇਸ ਦੌਰਾਨ ਸ਼ੂਟਿੰਗ ਤੋਂ ਸਮਾਂ ਕੱਢ ਕੇ ਸੰਨੀ ਦਿਓਲ ਬਰਫਬਾਰੀ ਦਾ ਆਨੰਦ ਲੈਂਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਸੰਨੀ ਦਿਓਲ ਦਾ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਉਹ ਸਨੋਅ ਫਾਲ ਚ ਬੱਚਿਆਂ ਵਾਂਗ ਖੇਡਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਦੇਖ ਕੇ ਹਰ ਕਿਸੇ ਨੂੰ ਆਪਣਾ ਬਚਪਨ ਯਾਦ ਆ ਰਿਹਾ ਹੈ। ਸੰਨੀ ਦਿਓਲ ਨੂੰ ਦਰੱਖਤ 'ਤੇ ਡਿੱਗੀ ਬਰਫ ਨਾਲ ਖੇਡਣਾ, ਬਰਫ 'ਚ ਚਾਹ ਦੀ ਚੁਸਕੀ ਲੈਣਾ ਪਸੰਦ ਹੈ। ਜਿਸ ਕਰਕੇ ਇਹ ਵੀਡੀਓ ਸੋਸ਼ਲ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਵੱਡੀ ਗਿਣਤੀ ਚ ਦਰਸ਼ਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਹੋਰ ਪੜ੍ਹੋ : ਯੁਜਵੇਂਦਰ ਚਾਹਲ ਨੂੰ ਸ਼ਰਟਲੈੱਸ ਵਰਕਆਊਟ ਦੇਖ ਕੇ, ਸ਼ਿਖਰ ਧਵਨ ਨੇ ਕਿਹਾ ਰੱਬ ਦਾ ਵਾਸਤਾ ਯੂਵੀ..., ਵੀਡੀਓ ਦੇਖ ਕੇ ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

ਸੰਨੀ ਦਿਓਲ ਨੇ ਕੈਪਸ਼ਨ 'ਚ ਲਿਖਿਆ- ਜੇਕਰ ਤੁਸੀਂ ਦਿਲ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਬਰਫ 'ਚ ਡਾਂਸ ਕਰਨ ਦੀ ਕੋਸ਼ਿਸ਼ ਕਰੋ। ਇਸ ਤੋਂ ਪਹਿਲਾਂ ਵੀ ਸੰਨੀ ਨੇ ਆਪਣੀ ਇੱਕ ਫਨੀ ਵੀਡੀਓ ਵੀ ਸ਼ੇਅਰ ਕੀਤਾ ਸੀ। ਜਿਸ ਨੂੰ ਵੀ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਸੀ।

 

 

View this post on Instagram

 

A post shared by Sunny Deol (@iamsunnydeol)

You may also like