
ਅੱਜ ਸੰਨੀ ਦਿਓਲ(Sunny Deol) ਦਾ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ (Bobby Deol) ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਬੌਬੀ ਆਪਣੇ ਵੱਡੇ ਭਰਾ ਸੰਨੀ ਦਿਓਲ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ (Video) ਨੂੰ ਸਾਂਝਾ ਕਰਦੇ ਹੋਏ ਬੌਬੀ ਦਿਓਲ ਨੇ ਲਿਖਿਆ ‘ਆਈ ਲਵ ਯੂ ਭਈਆ’ ।
image source Instagramਹੋਰ ਪੜ੍ਹੋ : ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ, ਦਰਸ਼ਨ ਔਲਖ ਨੇ ਵੀਡੀਓ ਸਾਂਝਾ ਕਰ ਸੰਗਤਾਂ ਨੂੰ ਦਿੱਤੀ ਵਧਾਈ
ਇਸ ਤੋਂ ਇਲਾਵਾ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਨੇ ਵੀ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਅਤੇ ਆਪਣੇ ਪਿਤਾ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰਣ ਦਿਓਲ ਨੇ ਲਿਖਿਆ ਕਿ ‘ਜ਼ਿੰਦਗੀ ‘ਚ ਮੈਂ ਕਿਸੇ ਵੀ ਵਿਅਕਤੀ ਨੂੰ ਤੁਹਾਡੇ ਤੋਂ ਜ਼ਿਆਦਾ ਵਧੀਆ ਮਾਰਗ ਦਰਸ਼ਨ ਕਰਨ ਦੇ ਲਈ ਨਹੀਂ ਕਹਿ ਸਕਦਾ। ਤੁਸੀਂ ਹਮੇਸ਼ਾ ਮੇਰੇ ਨਾਲ ਹੋ ਅਤੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ’।

ਹੋਰ ਪੜ੍ਹੋ : ਹਨੀ ਸਿੰਘ ਨੇ ਆਪਣੇ ਨਵੇਂ ਰਿਸ਼ਤੇ ਦਾ ਕੀਤਾ ਐਲਾਨ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਤਸਵੀਰ
ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਲਗਾਤਾਰ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਸੰਨੀ ਦਿਓਲ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ ।ਸੰਨੀ ਦਿਓਲ ਅਦਾਕਾਰ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦਾ ਵੱਡਾ ਪੁੱਤਰ ਹੈ । ਅਦਾਕਾਰੀ ਦੇ ਖੇਤਰ ‘ਚ ਪਿਤਾ ਧਰਮਿੰਦਰ ਦੇ ਵਾਂਗ ਸੰਨੀ ਦਿਓਲ ਨੇ ਵੀ ਵੱਡੀਆਂ ਮੱਲਾਂ ਮਾਰੀਆਂ ਹਨ । ਜਲਦ ਹੀ ਸੰਨੀ ਦਿਓਲ ਫ਼ਿਲਮ ‘ਗਦਰ-2’ ‘ਚ ਨਜ਼ਰ ਆਉਣਗੇ ।

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਮੀਸ਼ਾ ਪਟੇਲ ਨਜ਼ਰ ਆਏਗੀ ।ਸੰਨੀ ਦਿਓਲ ਦੇ ਦੋ ਪੁੱਤਰ ਹਨ ।ਜਿਨ੍ਹਾਂ ਚੋਂ ਕਰਣ ਦਿਓਲ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ।
View this post on Instagram