ਸੰਨੀ ਦਿਓਲ ਦੀ ਪੁਰਾਣੀ ਵੀਡੀਓ ਖੂਬ ਹੋ ਰਹੀ ਹੈ ਵਾਇਰਲ, ਸ਼੍ਰੀ ਦੇਵੀ ਬਾਰੇ ਕਹੀ ਸੀ ਇਹ ਗੱਲ

written by Rupinder Kaler | July 01, 2021

ਏਨੀਂ ਦਿਨੀਂ ਸੰਨੀ ਦਿਓਲ ਦਾ ਇਕ ਪੁਰਾਣੇ ਇੰਟਰਵਿਊ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ।ਖਬਰਾਂ ਮੁਤਾਬਿਕ ਇਹ ਇੰਟਰਵਿਊ ਸੰਨੀ ਦੀ ਫਿਲਮ ਜੋਸ਼ੀਲੇ ਦੇ ਸੈੱਟ 'ਤੇ ਲਈ ਗਈ ਸੀ। ਇਸ ਇੰਟਰਵਿਊ ਵਿੱਚ ਸੰਨੀ ਸ਼੍ਰੀਦੇਵੀ ਅਤੇ ਅਨਿਲ ਕਪੂਰ ਬਾਰੇ ਗੱਲ ਕਰ ਰਹੇ ਹਨ।

Sunny Deol Tests Positive For Covid-19

ਹੋਰ ਪੜ੍ਹੋ :
ਅੱਜ ਹੈ ਕੌਮੀ ਡਾਕਟਰ ਦਿਹਾੜਾ : ਜਾਣੋਂ ਇਸ ਦਾ ਇਤਿਹਾਸ ਕਿਉਂ ਮਨਾਇਆ ਜਾਂਦਾ ਹੈ ਡਾਕਟਰ ਦਿਹਾੜਾ

sunny deol

ਇੰਟਰਵਿਊ ਦੌਰਾਨ, ਜਦੋਂ ਰਿਪੋਰਟਰ ਨੇ ਸੰਨੀ ਦਿਓਲ ਨੂੰ ਫਿਲਮ ਅਤੇ ਇਸ ਦੀ ਸਟਾਰ ਕਾਸਟ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਹਨ 'ਇਹ ਇਕ ਐਕਸ਼ਨ ਪੈਕ ਫਿਲਮ ਹੈ'। ਇਸ ਦੇ ਨਾਲ ਹੀ ਸਟਾਰ ਕਾਸਟ ਦੇ ਸਵਾਲ 'ਤੇ ਸੰਨੀ ਨੇ ਕਿਹਾ,' ਲੜਕੀ ਸ਼੍ਰੀਦੇਵੀ ਹੈ ਅਤੇ ਇਕ ਹੋਰ ਅਦਾਕਾਰ ਅਨਿਲ ਕਪੂਰ ਹੈ'।

Border movie completed 22 years sunny deol sunil shetty than and now characters

ਇਸ ਤੋਂ ਬਾਅਦ ਰਿਪੋਰਟਰ ਨੇ ਸੰਨੀ ਦਿਓਲ ਨੂੰ ਸ਼੍ਰੀਦੇਵੀ ਬਾਰੇ ਪੁੱਛਿਆ, ਜਿਸ ਦੇ ਜਵਾਬ ਵਿਚ ਅਦਾਕਾਰ ਨੇ ਕਿਹਾ, 'ਉਹ ਦੱਖਣ ਦੀ ਇਕ ਅਦਾਕਾਰਾ ਹੈ, ਇਥੇ ਬਹੁਤ ਮਸ਼ਹੂਰ ਹੋ ਗਈ ਹੈ, ਅੱਜ ਕੱਲ ਉਹ ਜੀਤੂ ਨਾਲ ਕਾਫੀ ਤਸਵੀਰਾਂ ਵਿਚ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਦੌਰ ਸੀ ਜਦੋਂ ਸ਼੍ਰੀਦੇਵੀ ਨੇ ਸੰਨੀ ਦਿਓਲ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

You may also like