ਸੰਨੀ ਲਿਓਨ ਨੇ ਮਨਾਇਆ ਧੀ ਨਿਸ਼ਾ ਕੌਰ ਵੇਬਰ ਦਾ ਜਨਮਦਿਨ, ਫੈਨਜ਼ ਨਾਲ ਸਾਂਝੀ ਕੀਤੀ ਤਸਵੀਰ

written by Lajwinder kaur | October 15, 2019

ਬਾਲੀਵੁੱਡ ਦੀ ਖ਼ੂਬਸੂਰਤ ਤੇ ਹੌਟ ਅਦਾਕਾਰਾ ਸੰਨੀ ਲਿਓਨ ਨੇ ਆਪਣੇ ਇੰਸਟਾਗਾਰਮ ਉੱਤੇ ਆਪਣੀ ਧੀ ਦੇ ਜਨਮਦਿਨ ਉੱਤੇ ਇੱਕ ਪੋਸਟ ਪਾਈ ਹੈ। ਉਨ੍ਹਾਂ ਆਪਣੀ ਧੀ ਨਿਸ਼ਾ ਕੌਰ ਵੇਬਰ ਦੇ ਬਰਥਡੇਅ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਪਰੀ ਨਿਸ਼ਾ ਕੌਰ ਵੇਬਰ! ਤੂੰ ਸਾਡੇ ਦਿਨ ‘ਚ ਰੌਸ਼ਨੀ ਲੈ ਕੇ ਆਉਂਦੀ ਹੈ ਤੇ ਤੂੰ ਪਰਮਾਤਮਾ ਵੱਲੋਂ ਭੇਜੀ ਗਈ ਪਰੀ ਹੈ! ਜਨਦਿਨ ਦੀਆਂ ਬਹੁਤ ਸਾਰੀਆਂ ਮੁਬਾਰਾਕਾਂ ਮੇਰੀ ਬੇਟੀ!!'

ਹੋਰ ਵੇਖੋ:ਕਪਿਲ ਸ਼ਰਮਾ ਨੇ ‘ਬੇਬੀ ਸ਼ਰਮਾ’ ਲਈ ਦਿੱਤੀ ਪਾਰਟੀ, ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਤਸੀਵਰ ‘ਚ ਸੰਨੀ ਲਿਓਨ ਆਪਣੇ ਪਤੀ ਡੈਨੀਅਲ ਵੇਬਰ ਤੇ ਆਪਣੇ ਤਿੰਨੋ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ। ਸੰਨੀ ਲਿਓਨ ਨੇ ਸੋਮਵਾਰ ਵਾਲੇ ਦਿਨ ਧੀ ਨਿਸ਼ਾ ਕੌਰ ਵੇਬਰ ਦਾ ਚੌਥਾ ਜਨਮਦਿਨ ਬੜੇ ਧੂਮ-ਧਾਮ ਨਾਲ ਮਨਾਇਆ ਹੈ। ਜਿਸਦੀ ਤਸਵੀਰ ਉਨ੍ਹਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। ਇਸ ਤਸਵੀਰ ਉੱਤੇ ਪ੍ਰਸ਼ੰਸਕਾਂ ਦੇ ਖੂਬ ਕਮੈਂਟ ਆ ਰਹੇ ਹਨ। ਇਸ ਤਸਵੀਰ ਨੂੰ ਇੱਕ ਮਿਲੀਅਨ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ। ਦੱਸ ਦਈਏ ਸੰਨੀ ਲਿਓਨ ਤੇ ਡੈਨੀਅਲ ਨੇ 2017 ‘ਚ ਨਿਸ਼ਾ ਨੂੰ ਗੋਦ ਲਿਆ ਸੀ। ਨਿਸ਼ਾ ਤੋਂ ਇਲਾਵਾ ਸੰਨੀ ਤੇ ਡੈਨੀਅਲ ਦੋ ਹੋਰ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਵੀ ਹਨ। ਜਿਨ੍ਹਾਂ ਦੇ ਨਾਮ ਅਸ਼ਰ ਤੇ ਨੋਹਾ ਹੈ।

You may also like