ਹਨੀ ਸਿੰਘ ਦਾ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੱਡਾ ਬਿਆਨ ਕਿਹਾ ‘ਪਰਿਵਾਰ ਦੇ ਨਾਲ ਹੁੰਦੇ ਤਾਂ ਸੂਸਾਈਡ ਨਹੀਂ ਸੀ ਕਰਨਾ’

Written by  Shaminder   |  January 05th 2023 03:29 PM  |  Updated: January 05th 2023 03:29 PM

ਹਨੀ ਸਿੰਘ ਦਾ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੱਡਾ ਬਿਆਨ ਕਿਹਾ ‘ਪਰਿਵਾਰ ਦੇ ਨਾਲ ਹੁੰਦੇ ਤਾਂ ਸੂਸਾਈਡ ਨਹੀਂ ਸੀ ਕਰਨਾ’

ਰੈਪਰ ਹਨੀ ਸਿੰਘ (Rapper Honey Singh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹਨਾਂ ਦਾ ਬੀਤੇ ਦਿਨ ਇੱਕ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹੁਣ ਹਨੀ ਸਿੰਘ ਦਾ ਇੱਕ ਬਿਆਨ ਸਾਹਮਣੇ ਆਇਆ ਹੈ ।

YoYo Honey Singh Image Source : Insatagram

ਹੋਰ ਪੜ੍ਹੋ : ਅਕਸ਼ੇ ਕੁਮਾਰ ਨੇ ਕਿਉਂ ਕੀਤਾ ਫ਼ਿਲਮ ‘ਗੋਰਖਾ’ ‘ਚ ਕੰਮ ਕਰਨ ਤੋਂ ਇਨਕਾਰ, ਜਾਣੋ ਕੀ ਹੈ ਕਾਰਨ

ਇਸ ‘ਚ ਰੈਪਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ‘ਚ ਵੀ ਬੁਰਾ ਦੌਰ ਆਇਆ ਸੀ ਅਤੇ ਇਸ ਬੁਰੇ ਦੌਰ ਦੇ ਦੌਰਾਨ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਸੀ । ਰੈਪਰ ਨੇ ਹਾਲ ਹੀ ‘ਚ ਇੱਕ ਗੱਲਬਾਤ ਦੌਰਾਨ ਕਈ ਖੁਲਾਸੇ ਕੀਤੇ ਸਨ ਅਤੇ ਇੱਕ ਇੰਟਰਵਿਊ ‘ਚ ਸੈਲੀਬ੍ਰੇਟੀਸ ਦੇ ਵੱਲੋਂ ਵੱਧਦੇ ਸੂਸਾਈਡ ਦੇ ਮਾਮਲਿਆਂ ‘ਤੇ ਗੱਲਬਾਤ ਕੀਤੀ ਸੀ ।

ਹੋਰ ਪੜ੍ਹੋ : ਜਸਬੀਰ ਜੱਸੀ ਪਹੁੰਚੇ ਆਪਣੀ ਮਾਸੀ ਦੇ ਪਿੰਡ, ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ੀਆਂ

ਹਨੀ ਸਿੰਘ ਨੇ ਕਿਹਾ ਸੀ ਕਿ ‘ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਸੂਸਾਈਡ ਕੀਤਾ ਸੀ ਤਾਂ ਉਹ ਆਪਣੇ ਪਰਿਵਾਰ ਤੋਂ ਦੂਰ ਸਨ।ਇਸੇ ਲਈ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਸੀ । ਜੇ ਉਹ ਪਰਿਵਾਰ ਦੇ ਨਾਲ ਹੁੰਦੇ ਤਾਂ ਉਹ ਆਤਮ ਹੱਤਿਆ ਨਹੀਂ ਕਰਦੇ, ਮੈਂ ਮੁਸ਼ਕਿਲ ਸਮੇਂ ‘ਚ ਆਪਣੇ ਪਰਿਵਾਰ ਦੇ ਨਾਲ ਸੀ।

image Source : Instagram

ਇਸ ਲਈ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ’। ਹਨੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਨੂੰ ਦਿੱਤੇ ਹਨ ।ਪਰ ਪਿਛਲੇ ਲੰਮੇ ਸਮੇਂ ਤੋਂ ਉਹ ਮਾਨਸਿਕ ਤੌਰ ‘ਤੇ ਬੀਮਾਰੀ ਦੇ ਨਾਲ ਜੂਝ ਰਹੇ ਸਨ ।

 

View this post on Instagram

 

A post shared by Iulia V Vantur (@vanturiulia)

You May Like This
DOWNLOAD APP


© 2023 PTC Punjabi. All Rights Reserved.
Powered by PTC Network