ਫ਼ਿਲਮ ‘ਗਲਵੱਕੜੀ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਬਿਲਕੁਲ ਵੱਖਰੇ ਸੁਭਾਅ ਰੱਖਣ ਵਾਲੇ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਕਿਵੇਂ ਨਿਭਾਉਣਗੇ ਪਿਆਰ!

written by Lajwinder kaur | December 12, 2021

ਪੰਜਾਬੀ ਸਿਨੇਮਾ ਜੋ ਕਿ ਦਿਨੋ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਤੋਂ ਸਿਨੇਮਾ ਘਰ ਖੁੱਲ੍ਹੇ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਅਜਿਹੀ ਹੀ ਇੱਕ ਫ਼ਿਲਮ ਹੈ ਗਲਵੱਕੜੀ, ਜਿਸ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਗਾਇਕ ਤੇ ਐਕਟਰ ਤਰਸੇਮ ਜੱਸੜ Tarsem Jassar ਤੇ ਅਦਾਕਾਰਾ ਵਾਮਿਕਾ ਗੱਬੀ Wamiqa Gabbi ਦੀ ਮੋਸਟ ਅਵੇਟਡ ਫ਼ਿਲਮ ਗਲਵੱਕੜੀ  Galwakdi ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਛਾਇਆ ਵਿੱਕੀ ਕੌਸ਼ਲ ਦਾ ਇਹ ਡਾਂਸ ਵੀਡੀਓ, ਹਾਰਡੀ ਦੇ ਨਵੇਂ ਗੀਤ ‘BIJLEE BIJLEE’ ਉੱਤੇ ਥਿਰਕਦੇ ਨਜ਼ਰ ਆਏ ਬਾਲੀਵੁੱਡ ਐਕਟਰ

tarsem jassar and wamiqa gabbi galwakdi official trailer released

ਫ਼ਿਲਮ ਦਾ ਟ੍ਰੇਲਰ ਬਹੁਤ ਹੀ ਸ਼ਾਨਦਾਰ ਹੈ। 3 ਮਿੰਟ 16 ਸੈਕਿੰਡ ਦਾ ਮਨੋਰੰਜਨ ਦੇ ਨਾਲ ਭਰਿਆ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਟ੍ਰੇਲਰ ਚ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਦੋ ਵੱਖਰੇ ਸੁਭਾਅ ਰੱਖਣ ਵਾਲੇ ਕਿਵੇਂ ਪਿਆਰ ਚ ਪੈ ਜਾਂਦੇ ਨੇ। ਤਰਸੇਮ ਜੱਸੜ ਜੋ ਕਿ ਫ਼ਿਲਮ ਚ ਜਗਤੇਸ਼ਵਰ ਨਾਂਅ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜਿਸ ਨੂੰ ਸਾਫ-ਸਫਾਈ ਅਤੇ ਅਸੂਲ ਪਸੰਦ ਸੁਭਾਅ ਦਾ ਮਾਲਕ ਹੈ। ਪਰ ਜਗਤੇਸ਼ਵਰ ਤੋਂ ਉਲਟ ਸੁਭਾਅ ਰੱਖਣ ਵਾਲੀ ਵਾਮਿਕਾ ਗੱਬੀ ਯਾਨੀਕਿ ਅੰਬਰ ਜੋ ਕਿ ਚੁਲਬੁਲੇ ਸੁਭਾਅ ਅਤੇ ਬੇ-ਪਰਵਾਹ ਸੁਭਾਅ ਦੀ ਮਾਲਿਕ ਹੈ। ਟ੍ਰੇਲਰ ਬਹੁਤ ਹੀ ਕਮਾਲ ਦਾ ਹੈ ਜੋ ਕਿ ਦਰਸ਼ਕਾਂ ਨੂੰ ਸਿਨੇਮਾ ਘਰਾਂ ਚ ਦਰਸ਼ਕਾਂ ਨੂੰ ਫ਼ਿਲਮ ਦੇਖਣ ਲਈ ਮਜ਼ਬੂਰ ਕਰ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ਚ ਪਿਆਰ, ਕਾਮੇਡੀ ਅਤੇ ਇਮੋਸ਼ਨ ਵਾਲੇ ਤੱਤ ਵੀ ਦੇਖਣ ਨੂੰ ਮਿਲਣਗੇ। ਟ੍ਰੇਲਰ ਚ ਦਰਸ਼ਕਾਂ ਨੂੰ ਤਰਸੇਮ ਜੱਸੜ ਦਾ ਸੁਪਰ ਹਿੱਟ ਗੀਤ ਗਲਵੱਕੜੀ ਵੀ ਸੁਣਨ ਨੂੰ ਮਿਲ ਰਿਹਾ ਹੈ।

inside image of galwakdi movie

ਹੋਰ ਪੜ੍ਹੋ : ਐਸ਼ਵਰਿਆ ਰਾਏ ਤੇ ਦੀਪਿਕਾ ਪਾਦੁਕੋਣ ਦਾ ਪੁਰਾਣਾ ਵੀਡੀਓ ਆਇਆ ਸਾਹਮਣੇ, ਪੰਜਾਬੀ ਗੀਤ ‘ਇਸ਼ਕ ਤੇਰਾ ਤੜਪਾਵੇ’ ‘ਤੇ ਜੰਮ ਕੇ ਡਾਂਸ ਕਰਦੀਆਂ ਆਈਆਂ ਨਜ਼ਰ, ਦੇਖੋ ਵੀਡੀਓ

ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਸ਼ਰਨ ਆਰਟ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਹੈ। ਇਹ ਫ਼ਿਲਮ 31 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ।

You may also like