ਤਰਸੇਮ ਜੱਸੜ ਦਾ ਨਵਾਂ ਗੀਤ ‘ਸਵੈਗ’ ਰਿਲੀਜ਼, ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

written by Shaminder | September 15, 2022 11:21am

ਤਰਸੇਮ ਜੱਸੜ (Tarsem Jassar) ਅਤੇ ਨੀਰੂ ਬਾਜਵਾ (Neru Bajwa) ਦੀ ਫ਼ਿਲਮ ‘ਮਾਂ ਦਾ ਲਾਡਲਾ’ ਫ਼ਿਲਮ ਦਾ ਨਵਾਂ ਗੀਤ ‘ਸਵੈਗ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਪਿੰਡਾਂ ਦੇ ਮੁੰਡਿਆਂ ਦੇ ਸਵੈਗ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਕਦੇ ਵੀ ਫੈਸ਼ਨ ਜਾਂ ਫਿਰ ਟਿਪਟੌਪ ਹੋ ਕੇ ਨਹੀਂ ਬਲਕਿ ਸਾਦਗੀ ਪਸੰਦ ਹੁੰਦੇ ਹਨ । ਉਨ੍ਹਾਂ ਨੂੰ ਆਪਣੇ ਕਲਚਰ ਅਤੇ ਸਾਦੇ ਪਹਿਰਾਵੇ ਨਾਲ ਬਹੁਤ ਮੋਹ ਹੁੰਦਾ ਹੈ ।

Tarsem jassar and neeru Bajwa Image Source : Youtube

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਸ ਬੱਚੀ ਦੇ ਡਾਂਸ ਦਾ ਵੀਡੀਓ, ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਵੀ ਕੀਤਾ ਸ਼ੇਅਰ

ਇਸ ਵਿੱਚ ਨੀਰੂ ਬਾਜਵਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਹ ਫ਼ਿਲਮ ਬਹੁਤ ਜਲਦ ਦਰਸ਼ਕਾ ਦੇ ਰੁਬਰੂ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ ।

Tarsem jassar,,- Image Source : Youtube

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਵੀਡੀਓ ਕੀਤਾ ਸਾਂਝਾ, ਕਿਹਾ ਘਾਹ ਵਾਂਗ ਪੈਰਾਂ ਥੱਲੇ ਵਿੱਛੇ ਰਹੇ, ਲੋਕੀਂ ਸਾਨੂੰ ਲਤਾੜ ਲਤਾੜ ਲੰਘਦੇ ਰਹੇ’

ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਗੀਤ ਦੇ ਬੋਲ ਖੁਦ ਤਰਸੇਮ ਜੱਸੜ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਵਜ਼ੀਰ ਪਾਤਰ ਦੇ ਵੱਲੋਂ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਅਤੇ ਤਰਸੇਮ ਜੱਸੜ ਇੱਕਠੇ ਕੰਮ ਕਰ ਚੁੱਕੇ ਹਨ ।

Tarsem jassar , Image Source : Youtube

ਇਸ ਫ਼ਿਲਮ ਨੂੰ ਲੈ ਕੇ ਸਟਾਰਕਾਸਟ ਕਾਫੀ ਉਤਸ਼ਾਹਿਤ ਹੈ । ਕਿਉਂਕਿ ਇਸ ਫ਼ਿਲਮ ਦੀ ਕਹਾਣੀ ਹੋਰਨਾਂ ਫ਼ਿਲਮਾਂ ਨਾਲੋਂ ਥੋੜੀ ਹੱਟ ਕੇ ਹੋਣ ਵਾਲੀ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਦਰਸ਼ਕਾਂ ਦੀਆਂ ਉਮੀਦਾਂ ‘ਤੇ ਇਹ ਫ਼ਿਲਮ ਕਿੰਨਾ ਕੁ ਖਰਾ ਉੱਤਰਦੀ ਹੈ ।

You may also like