ਬੱਬੂ ਮਾਨ ਤੇ ਜੈਜ਼ੀ ਬੀ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼, ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Rupinder Kaler | May 01, 2021 01:20pm

ਬੱਬੂ ਮਾਨ ਤੇ ਜੈਜ਼ੀ ਬੀ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਹਨ । ਜੈਜ਼ੀ ਬੀ ਨੇ ਇਹ ਟੀਜ਼ਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਲਿਖਿਆ ਹੈ ‘ਯਾਰੀ ਜੱਟਾਂ ਤੇ ਜਾਟਾਂ ਦੀ ਕੰਧਾਂ ਦਿੱਲੀ ਦੀਆਂ ਦੇਖ ਹਲਾਈ ਜਾਂਦੀ।

Pic Courtesy: Instagram

ਹੋਰ ਪੜ੍ਹੋ :

ਅੱਜ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ

Pic Courtesy: Instagram

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਰਤੀ ਤੇ ਮਿਹਨਤਕਸ਼ ਹਾਂ , ਰਾਖੇ ਮਜ਼ਦੂਰਾਂ ਦੇ .. ਬੱਬੂ ਮਾਨ’ ਜੈਜ਼ੀ ਬੀ ਨੇ ਜਿਸ ਤਰ੍ਹਾਂ ਦਾ ਇਸ ਟੀਜ਼ਰ ਨੂੰ ਕੈਪਸ਼ਨ ਦਿੱਤਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਇਹ ਗੀਤ ਕਿਸਾਨੀ ਧਰਨੇ ਨੂੰ ਸੁਪੋਰਟ ਕਰਦਾ ਹੋਵੇਗਾ ।

Pic Courtesy: Instagram

ਜੈਜ਼ੀ ਬੀ ਦੇ ਆਉਣ ਵਾਲੇ ਗਾਣੇ ਦਾ ਨਾਮ ਹੈ 'ਪੁਰਾਣੀ ਯਾਰੀ', ਜਿਸ 'ਚ ਬੱਬੂ ਮਾਨ ਫ਼ੀਚਰ ਹੋਣਗੇ, ਜਦੋਂ ਕਿ ਗੀਤ ਦਾ ਮਿਊਜ਼ਿਕ ਹਰਜ ਨਾਗਰਾ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਧਾਲੀਵਾਲ ਆਰਟਸ ਨੇ ਬਣਾਈ ਹੈ ।

 

View this post on Instagram

 

A post shared by Jazzy B (@jazzyb)

ਦੱਸ ਦੇਈਏ ਕੀ ਗਾਇਕ ਬੱਬੂ ਮਾਨ ਤੇ ਜੈਜ਼ੀ ਬੀ ਪਹਿਲੇ ਦਿਨ ਤੋਂ ਕਿਸਾਨੀ ਧਰਨੇ ਨੂੰ ਪੂਰੀ ਤਰਾਂ ਸੁਪੋਰਟ ਕਰ ਰਹੇ ਹਨ ਤੇ ਧਰਨੇ ਤੇ ਜਾ ਕੇ ਵੀ ਕਿਸਾਨਾਂ ਦਾ ਹੋਂਸਲਾ ਅਫਜਾਈ ਕਰ ਰਹੇ ਹਨ।

You may also like