ਫ਼ਿਲਮ ‘ਸ਼ੱਕਰਪਾਰੇ’ ਦਾ ਟੀਜ਼ਰ ਰਿਲੀਜ਼, ਲਵ ਗਿੱਲ ਦਾ ਰੋਮਾਂਟਿਕ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | July 13, 2022

ਲਵ ਗਿੱਲ (Love Gill) ਦੀ ਫ਼ਿਲਮ ‘ਸ਼ੱਕਰਪਾਰੇ’ (Shakkarpaare) ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।ਕੁਝ ਕੁ ਸਕਿੰਟ ਦੇ ਇਸ ਟੀਜ਼ਰ ‘ਚ ਲਵ ਗਿੱਲ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਲਵ ਗਿੱਲ ਦਾ ਰਿੰਗ ਸੈਰੇਮਨੀ ਫੰਕਸ਼ਨ ਚੱਲ ਰਿਹਾ ਹੈ ਅਤੇ ਇਸੇ ਦੌਰਾਨ ਇੱਕ ਮੁੰਡਾ ਇਸ ਸਮਾਗਮ ‘ਚ ਸ਼ਾਮਿਲ ਹੋਣ ਦੇ ਲਈ ਆਉਂਦਾ ਹੈ ।ਜਿੱਥੇ ਉਹ ਲਵ ਗਿੱਲ ਦੇ ਨਾਲ ਦੂਜੇ ਮੁੰਡੇ ਨੂੰ ਵੇਖ ਕੇ ਪ੍ਰੇਸ਼ਾਨ ਹੋ ਜਾਂਦਾ ਹੈ ।

Eklavya Padam- image From Shakkarpaare teaser

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਗਰੇਵਾਲ ਨੂੰ ਹੈ ਸਪਾਈਡਰ ਮੈਨ ਬਹੁਤ ਜ਼ਿਆਦਾ ਪਸੰਦ, ਵੀਡੀਓ ਵਾਇਰਲ

ਇਸ ਫਿਲਮ ਦੀ ਕਹਾਣੀ ਅਦਾਕਾਰਾ ਤੇ ਮਾਡਲ ਲਵ ਗਿੱਲ ਤੇ ਇਸ ਫਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਇਕਲਵਿਆ ਪਦਮ ਦੇ ਆਲੇ-ਦੁਆਲੇ ਘੁੰਮੇਗੀ। ਮੁੱਖ ਅਦਾਕਾਰਾ ਲਵ ਗਿੱਲ ਦੀ ਗੱਲ ਕਰੀਏ, ਜਿਸ ਨੇ ਆਪਣੇ ਦਮਦਾਰ ਕੰਮ ਤੇ ਜ਼ਬਰਦਸਤ ਐਕਸਪ੍ਰੈਸ਼ਨਸ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ, ਉਨ੍ਹਾਂ ਨੇ 50 ਤੋਂ ਵੱਧ ਗੀਤਾਂ ਵਿੱਚ ਮਾਡਲਿੰਗ ਕੀਤੀ ਹੈ ਜਿਵੇਂ ਕਯਾਮਤ, ਅੱਖਾਂ ਬਿੱਲੀਆਂ, ਦਿਲ, ਆਈਕਨ, ਇਹ ਗੀਤ ਮਸ਼ਹੂਰ ਪੰਜਾਬੀ ਗਾਇਕਾਂ ਵੱਲੋਂ ਗਾਏ ਗਏ ਹਨ।

love gill- image From Shakkarpare Teaser

ਹੋਰ ਪੜ੍ਹੋ : ਮਾਸਟਰ ਸਲੀਮ ਨੂੰ ਬਚਪਨ ਤੋਂ ਹੀ ਸੀ ਗਾਇਕੀ ਦਾ ਸ਼ੌਂਕ, ਵੇਖੋ ਵੀਡੀਓ ਕਿਵੇਂ ਧਾਰਮਿਕ ਤੇ ਲੋਕ ਗੀਤ ਗਾ ਕੇ ਜਿੱਤਿਆ ਸੀ ਲੋਕਾਂ ਦਾ ਦਿਲ

ਫ਼ਿਲਮ ਦਾ ਨਾਮ ਬਹੁਤ ਹੀ ਦਿਲਚਸਪ ਹੈ । ‘ਸ਼ੱਕਰਪਾਰੇ’ ਫ਼ਿਲਮ ਦਾ ਟਾਈਟਲ ਹੈ, ਜੋ ਕਿ ਇੱਕ ਮਠਿਆਈ ਦਾ ਨਾਮ ਹੈ ।ਇਹ ਇੱਕ ਮਠਿਆਈ ਦਾ ਨਾਂਅ ਹੈ, ਜਿਸ ਨੂੰ ਪੰਜਾਬ ‘ਚ ਅਕਸਰ ਵਿਆਹਾਂ ਤੋਂ ਬਾਅਦ ਰਿਸ਼ਤੇਦਾਰਾਂ, ਪਿੰਡ ਦੇ ਲੋਕਾਂ ‘ਚ ਵੰਡਿਆਂ ਜਾਂਦਾ ਹੈ ।

love gill, image From shakkar pare Teaser

ਫ਼ਿਲਮ ‘ਚ ਲਵ ਗਿੱਲ ਤੋਂ ਇਲਾਵਾ ਹੋਰ ਕਈ ਵੱਡੇ ਅਦਾਕਾਰਾ ਜਿਵੇਂ ਕਿ ਅਦਾਕਾਰਾ ਨਿਰਮਲ ਰਿਸ਼ੀ, ਸੀਮਾ ਕੌਸ਼ਲ ਸਣੇ ਕਈ ਹੋਰ ਵੱਡੇ ਕਲਾਕਾਰ ਨਜ਼ਰ ਆਉਣਗੇ । ਲਵ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਫ਼ਿਲਮ ‘ਚ ਨਜ਼ਰ ਆਈ ਸੀ । ਫ਼ਿਲਮ ਦਾ ਜਿੱਥੇ ਅਦਾਕਾਰਾ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ, ਉੱਥੇ ਦਰਸ਼ਕ ਵੀ ਉਤਸੁਕ ਹਨ ਕਿ ਇਸ ਨਵੇਂ ਤਰ੍ਹਾਂ ਦੀ ਕਹਾਣੀ ਨੂੰ ਵੇਖਣ ਦੇ ਲਈ ।

You may also like