Teeja Punjab: ਨਵਾਂ ਗੀਤ 'Naina Da Joda' ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖਣ ਨੂੰ ਮਿਲ ਰਹੀ ਹੈ ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਸਾਦਗੀ ਦੇ ਨਾਲ ਭਰੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

written by Lajwinder kaur | December 01, 2021

ਅੰਬਰਦੀਪ ਸਿੰਘ ਵੱਖਰੀ ਤਰ੍ਹਾਂ ਦੇ ਵਿਸ਼ੇ ਦੀਆਂ ਫ਼ਿਲਮਾਂ ਬਨਾਉਣ ਦੇ ਲਈ ਮਸ਼ਹੂਰ ਹਨ । ਜਿਸਦੇ ਚੱਲਦੇ ਉਨ੍ਹਾਂ ਦੀ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ ਤੀਜਾ ਪੰਜਾਬ Teeja Punjab ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਣ ਵਾਲੀ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਨੇ। ਫ਼ਿਲਮ ਦਾ ਰੋਮਾਂਟਿਕ ਨੈਣਾ ਦਾ ਜੋੜਾ (Naina Da Joda) ਰਿਲੀਜ਼ ਹੋ ਚੁੱਕਿਆ ਹੈ।

ਹੋਰ ਪੜ੍ਹੋ : ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਈ ਸ਼ਹਿਨਾਜ਼ ਗਿੱਲ, ਅਨਾਥ ਬੱਚਿਆਂ ਨੂੰ ਮਿਲ ਕੇ ਦਿੱਤਾ ਪਿਆਰ ਅਤੇ ਖੁਸ਼ੀ

inside imge of amber deep singh and nimrat khaira

ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ਅੰਬਰਦੀਪ ਸਿੰਘ ਅਤੇ ਨਿਮਰਤ ਖਹਿਰਾ Nimrat Khaira ਉੱਤੇ ਫਿਲਮਾਇਆ ਗਿਆ ਹੈ। ਜਿਸ ‘ਚ ਦੋਵਾਂ ਦੀ ਸਾਦਗੀ ਦੇ ਨਾਲ ਭਰੀ ਰੋਮਾਂਟਿਕ ਕਮਿਸਟਰੀ ਹਰ ਇੱਕ ਨੂੰ ਖੂਬ ਪਸੰਦ ਆ ਰਹੀ ਹੈ। ਇਸ ਮਿੱਠੇ ਜਿਹੇ ਗੀਤ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖਿਆ ਹੈ। ਇਸ ਗੀਤ ਚ ਪਿੰਡਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ। ਨਿਮਰਤ ਖਹਿਰਾ ਜੋ ਕਿ ਫ਼ਿਲਮ ਚ ਅੰਬਰਦੀਪ ਦੀ ਵਹੁਟੀ ਦਾ ਰੋਲ ਪਲੇਅ ਕਰ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਕਹਾਣੀ ਹੈ । ਜੋ ਇਸ ਪਿੰਡ ਦੇ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਫ਼ਿਲਮ ‘ਚ ਦੁਨੀਆ ਦਾ ਸਭ ਤੋਂ ਲੰਬਾ ਚੱਲਣ ਵਾਲਾ ਅੰਦੋਲਨ ਯਾਨੀਕਿ ਕਿਸਾਨੀ ਅੰਦੋਲਨ ਨੂੰ ਬਿਆਨ ਕੀਤਾ ਗਿਆ ਹੈ। ਫ਼ਿਲਮ ‘ਚ ਦੇਖਣ ਨੂੰ ਮਿਲੇਗਾ ਪਿੰਡ ਦੇ ਲੋਕਾਂ ਦੀਆਂ ਜ਼ਮੀਨਾਂ ਉੱਤੇ ਗੱਲ ਆਉਂਦੀ ਹੈ ਤਾਂ ਸਾਰਾ ਪਿੰਡ ਇਕਜੁੱਟ ਹੋ ਜਾਂਦਾ ਹੈ ਅਤੇ ਅਜਿਹਾ ਇਨਕਲਾਬ ਆਉਂਦਾ ਹੈ, ਜਿਸ ਨੂੰ ਹਰ ਕੋਈ ਦੇਖਦਾ ਹੈ।

teeja punjab song naina da joda released

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਨਿਰਮਲ ਰਿਸ਼ੀ, ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਬੀਐਨ ਸ਼ਰਮਾ ਅਤੇ ਹੋਰ ਕਈ ਕਲਾਕਾਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਕਿਸਾਨ ਪਰਿਵਾਰ ’ਤੇ ਅਧਾਰਿਤ ਹੋਵੇਗੀ । ਇਹ ਫ਼ਿਲਮ 3 ਦਸੰਬਰ, 2021 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਹੈ।

You may also like