ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਮੁਟਿਆਰਾਂ ਵਿਖਾਉਣਗੀਆਂ ਆਪਣਾ ਹੁਨਰ

Written by  Shaminder   |  April 04th 2022 01:27 PM  |  Updated: April 20th 2022 05:58 PM

ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਮੁਟਿਆਰਾਂ ਵਿਖਾਉਣਗੀਆਂ ਆਪਣਾ ਹੁਨਰ

ਮਿਸ ਪੀਟੀਸੀ ਪੰਜਾਬੀ 2022 (Miss PTC Punjabi 2022)  ਦਾ ਸਟੂਡੀਓ ਰਾਊਂਡ (Studio Round) ਚੱਲ ਰਿਹਾ ਹੈ । ਇਸ ਦੌਰਾਨਾ ਪ੍ਰਤੀਭਾਗੀ ਇਸ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ । ਇਸ ਰਾਊਂਡ ‘ਚ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੇ ਹਨ ਸਾਡੇ ਪਾਰਖੀ ਜੱਜ ਸਾਹਿਬਾਨ ਸਤਿੰਦਰ ਸੱਤੀ, ਹਿਮਾਂਸ਼ੀ ਖੁਰਾਣਾ ਅਤੇ ਗੈਵੀ ਚਾਹਲ ।ਅੱਜ ਦੇ ਇਸ ਸ਼ੋਅ ‘ਚ ਨੇਹਾ ਮਲਿਕ ਸੈਲੀਬ੍ਰੇਟੀ ਗੈਸਟ ਦੇ ਤੌਰ ‘ਤੇ ਸ਼ਿਰਕਤ ਕਰਨਹਗੇ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਰਾਤ 8 ਵਜੇ ਕੀਤਾ ਜਾਂਦਾ ਹੈ ।

Neha Malik

ਹੋਰ ਪੜ੍ਹੋ : ਮਿਸ ਪੀਟੀਸੀ ਪੰਜਾਬੀ 2022 ਦੇ ਸਟੂਡੀਓ ਰਾਊਂਡ ‘ਚ ਵੇਖੋ ਮੁਟਿਆਰਾਂ ਦੀ ਪਰਫਾਰਮੈਂਸ

ਇਸ ਸ਼ੋਅ ਦਾ ਤੁਸੀਂ ਵੀ ਅਨੰਦ ਮਾਣ ਸਕਦੇ ਹੋ । ਅੱਜ ਦੇ ਇਸ ਸਟੂਡੀਓ ਰਾਊਂਡ ਦਾ ਪ੍ਰਸਾਰਣ ਰਾਤ ੮ ਵਜੇ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਵੱਖ ਵੱਖ ਸ਼ਹਿਰਾਂ ‘ਚੋਂ ਇਨ੍ਹਾਂ ਕੁੜੀਆਂ ਦੇ ਆਡੀਸ਼ਨ ਕਰਵਾਏ ਗਏ ਸਨ । ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਪਰਖਣ ਦੇ ਲਈ ਪੀਟੀਸੀ ਵੱਲੋਂ ਹਰ ਸਾਲ ਇਹ ਰਿਆਲਟੀ ਸ਼ੋਅ ਕਰਵਾਇਆ ਜਾਂਦਾ ਹੈ ।

Watch 'Miss PTC Punjabi 2022' on PTC Punjabi from March 21 Image Source: Instagram

ਇਹ ਸ਼ੋਅ ਉਨ੍ਹਾਂ ਮੁਟਿਆਰਾਂ ਦੇ ਲਈ ਵਧੀਆ ਮੰਚ ਸਾਬਿਤ ਹੋ ਰਿਹਾ ਹੈ ਜੋ ਮਨੋਰੰਜਨ ਜਗਤ ਆਪਣਾ ਹੁਨਰ ਵਿਖਾਉਣਾ ਚਾਹੁੰਦੀਆਂ ਹਨ। ਇਸ ਸ਼ੋਅ ਦੇ ਜ਼ਰੀਏ ਇਨ੍ਹਾਂ ਮੁਟਿਆਰਾਂ ਨੂੰ ਕੌਮਾਂਤਰੀ ਪੱਧਰ ‘ਤੇ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲਦਾ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਮਿਆਰੀ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਦਰਸ਼ਕਾਂ ਦੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਕੰਟੈਂਟ ਤਿਆਰ ਕੀਤਾ ਜਾਂਦਾ ਹੈ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network