ਇਸ ਤਸਵੀਰ ‘ਚ ਛਿਪਿਆ ਹੈ ਕ੍ਰਿਕੇਟ ਟੀਮ ਦਾ ਸਿਤਾਰਾ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !
ਇਸ ਤਸਵੀਰ ‘ਚ ਛਿਪਿਆ ਹੈ ਕ੍ਰਿਕੇਟ ਟੀਮ ਦਾ ਸਿਤਾਰਾ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !
ਪੰਜਾਬੀ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ (Old Pic) ਸੋਸ਼ਲ ਮੀਡੀਆ ‘ਤੇ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸਿਤਾਰਿਆਂ ਦੇ ਬਚਪਨ (Childhood Pic) ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸਿਤਾਰੇ ਦੇ ਬਚਪਨ ਦੀ ਇੱਕ ਤਸਵੀਰ ਵਿਖਾਉਣ ਜਾ ਰਹੇ ਹਾਂ । ਇਹ ਤਸਵੀਰ ਕਿਸੇ ਪੰਜਾਬੀ ਫ਼ਿਲਮੀ ਸਿਤਾਰੇ ਦੀ ਨਹੀਂ, ਬਲਕਿ ਇਹ ਕ੍ਰਿਕੇਟ ਦੀ ਦੁਨੀਆ ਦੇ ਸਿਤਾਰੇ ਦੀ ਹੈ।
Image From Instagram
ਹੋਰ ਪੜ੍ਹੋ : ਸਰਗੁਨ ਮਹਿਤਾ ਦੇ ਨਾਲ ਰੋਮਾਂਟਿਕ ਹੋਏ ਪਤੀ ਰਵੀ ਦੁਬੇ, ਸਰਗੁਨ ਲਈ ਇਹ ਕੰਮ ਛੱਡਣ ਦਾ ਕੀਤਾ ਐਲਾਨ, ਵੇਖੋ ਵੀਡੀਓ
ਜਿਸ ਨੇ ਕ੍ਰਿਕੇਟ ਦੀ ਦੁਨੀਆ ‘ਚ ਬਹੁਤ ਨਾਮ ਕਮਾਇਆ ਹੈ ਅਤੇ ਜਲਦ ਹੀ ਉਹ ਤਮਿਲ ਇੰਡਸਟਰੀ ‘ਚ ਆਪਣੀ ਫ਼ਿਲਮ ਦੇ ਨਾਲ ਧੂੰਮਾਂ ਪਾਉਣ ਜਾ ਰਿਹਾ ਹੈ । ਇਸ ਸਿਤਾਰੇ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਦੇ ਨਾਲ ਹੈ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਕੌਣ ਹੈ ।
Image From Instagram
ਨਹੀਂ ਸਮਝੇ ! ਤਾਂ ਚੱਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਇਹ ਤਸਵੀਰ ਹੈ ਭੱਜੀ ਯਾਨੀ ਕਿ ਹਰਭਜਨ ਸਿੰਘ (Harbhajan Singh) ਦੀ । ਜਿਨ੍ਹਾਂ ਨੇ ਇਸ ਤਸਵੀਰ ਨੂੰ ਭਈਆ ਦੂਜ ਵਾਲੇ ਦਿਨ ਸ਼ੇਅਰ ਕੀਤਾ ਹੈ । ਇਸ ਤਸਵੀਰ ‘ਚ ਹਰਭਜਨ ਸਿੰਘ ਆਪਣੀਆਂ ਭੈਣਾਂ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਹਰਭਜਨ ਸਿੰਘ ਦੇ ਘਰ ਹਾਲ ਹੀ ‘ਚ ਇੱਕ ਬੇਟਾ ਹੋਇਆ ਹੈ । ਜਿਸ ਦੇ ਬਾਰੇ ਉਨ੍ਹਾਂ ਨੇ ਅਤੇ ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਦਿੱਤੀ ਸੀ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
