
ਦੀਵਾਲੀ (Diwali 2022) ਦੇ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਹਨ । ਇਸ ਤੋਂ ਪਹਿਲਾਂ ਲੋਕ ਬਜ਼ਾਰਾਂ ‘ਚ ਖੂਬ ਖਰੀਦਦਾਰੀ ਕਰ ਰਹੇ ਹਨ । ਇਸ ਤਿਉਹਾਰ ਦਾ ਹਰ ਕੋਈ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ । ਦੀਵਾਲੀ ‘ਚ ਦੋ ਦਿਨ ਹੀ ਬਾਕੀ ਰਹਿ ਗਏ ਹਨ । ਇਸ ਲਈ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।

ਹੋਰ ਪੜ੍ਹੋ : ਇਸ ਗੱਲੋਂ ਸਰਗੁਨ ਮਹਿਤਾ ਦੀ ਪਤੀ ਦੇ ਨਾਲ ਹੁੰਦੀ ਹੈ ਲੜਾਈ, ਵੇਖੋ ਵੀਡੀਓ
ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਆਪਣੇ ਹੀ ਅੰਦਾਜ਼ ‘ਚ ਸੈਲੀਬ੍ਰੇਟ ਕਰਦੇ ਹਨ । ਬਾਲੀਵੁੱਡ ਹਸਤੀਆਂ ਦੇ ਵੱਲੋਂ ਇਸ ਮੌਕੇ ਸ਼ਾਨਦਾਰ ਪਾਰਟੀਆਂ ਕੀਤੀਆਂ ਜਾਂਦੀਆਂ ਹਨ । ਦੀਵਾਲੀ ਦੇ ਪ੍ਰੀ –ਸੈਲੀਬ੍ਰੇਸ਼ਨ ਦੇ ਮੌਕੇ ‘ਤੇ ਸਿਤਾਰਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਸਾਬਕਾ ਗਰਲ ਫ੍ਰੈਂਡ ਕਰਵਾ ਰਹੀ ਸੀ ਫੋਟੋਸ਼ੂਟ, ਅਚਾਨਕ ਪੰਛੀਆਂ ਨੇ ਕਰ ਦਿੱਤਾ ਹਮਲਾ, ਵੇਖੋ ਵੀਡੀਓ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਜੋ ਰਿਵਾਇਤੀ ਲਿਬਾਸਾਂ ‘ਚ ਬਹੁਤ ਹੀ ਸੋਹਣੇ ਲੱਗ ਰਹੇ ਸਨ । ਦੀਵਾਲੀ ਦੇ ਪ੍ਰੀ-ਸੈਲੀਬ੍ਰੇਸ਼ਨ ਦੇ ਮੌਕੇ ‘ਤੇ ਉਸ ਨੇ ਫਿਰੋਜ਼ੀ ਰੰਗ ਦੀ ਸਾੜ੍ਹੀ ਲਗਾਈ ਸੀ ਜਦੋਂਕਿ ਮਾਧੁਰੀ ਦੀਕਸ਼ਿਤ ਨੇ ਪਰਪਲ ਰੰਗ ਦੀ ਸਾੜ੍ਹੀ ਲਗਾਈ ਸੀ । ਐਸ਼ਵਰਿਆ ਰਾਏ ਇਸ ਮੋਕੇ ਪਿੰਕ ਰੰਗ ਦੀ ਡਰੈੱਸ ‘ਚ ਨਜ਼ਰ ਆਈ ।
ਜੈਨੇਲਿਆ ਡਿਸੂਜ਼ਾ ਨੇ ਰੈੱਡ ਕਲਰ ਦੀ ਸਾੜ੍ਹੀ ‘ਚ ਬਹੁਤ ਹੀ ਖ਼ੂਬਸੂਰਤ ਦਿਖਾਈ ਦੇ ਰਹੀ ਸੀ ।ਇਸ ਤੋਂ ਇਲਾਵਾ ਹੋਰ ਵੀ ਕਈ ਜੋੜੀਆਂ ਇਸ ਮੌਕੇ ਨਜ਼ਰ ਆਈਆਂ । ਦੱਸ ਦਈਦੇ ਕਿ ਦੀਵਾਲੀ ਨੂੰ ਲੈ ਕੇ ਦੇਸ਼ ਭਰ ‘ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ । ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਲੋਕ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੰਦੇ ਹਨ । ਰੌਸ਼ਨੀਆ ਦੇ ਇਸ ਤਿਉਹਾਰ ਦੇ ਮੌਕੇ ‘ਤੇ ਲੋਕ ਆਪਣੇ ਘਰਾਂ ਨੂੰ ਦੁਲਹਨਾਂ ਵਾਂਗ ਸ਼ਿੰਗਾਰਦੇ ਨੇ ।
View this post on Instagram