ਸੂਜੀ ਦੇ ਹਲਵੇ ਦੇ ਹਨ ਬਹੁਤ ਫਾਇਦੇ, ਡਾਈਟ ਵਿੱਚ ਸ਼ਾਮਿਲ ਕਰੋ ਸੂਜੀ ਦਾ ਹਲਵਾ

Reported by: PTC Punjabi Desk | Edited by: Rupinder Kaler  |  May 11th 2021 05:22 PM |  Updated: May 11th 2021 05:22 PM

ਸੂਜੀ ਦੇ ਹਲਵੇ ਦੇ ਹਨ ਬਹੁਤ ਫਾਇਦੇ, ਡਾਈਟ ਵਿੱਚ ਸ਼ਾਮਿਲ ਕਰੋ ਸੂਜੀ ਦਾ ਹਲਵਾ

ਕਮਜ਼ੋਰ ਇਮਿਊਨਿਟੀ ਅਤੇ ਬਿਮਾਰ ਲੋਕ ਕੋਰੋਨਾ ਵਾਇਰਸ ਦੀ ਚਪੇਟ ‘ਚ ਜਲਦੀ ਆ ਜਾਂਦੇ ਹਨ ਇਸ ਲਈ ਵਾਇਰਸ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰੋ । ਇਮਿਊਨਿਟੀ ਦਾ ਸਿੱਧਾ ਸਬੰਧ ਖਾਣ-ਪੀਣ ਨਾਲ ਹੈ। ਇਮਿਊਨਿਟੀ ਵਧਾਉਣ ਲਈ ਲੋਕ ਹੈਲਥੀ ਡਾਇਟ ਅਤੇ ਕਾੜਾ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੂਜੀ ਦਾ ਹਲਵਾ ਵੀ ਇਮਿਊਨਿਟੀ ਵਧਾਉਣ ‘ਚ ਅਸਰਦਾਰ ਹੈ।

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਦੇ ਨਵੇਂ ਗੀਤ ‘little star’ ‘ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਨਿਊਟ੍ਰੀਸ਼ੀਨਿਸਟ ਦੇ ਅਨੁਸਾਰ ਸੂਜੀ ਦਾ ਹਲਵਾ ਹਜ਼ਮ ਕਰਨ ‘ਚ ਵੀ ਅਸਾਨ ਹੈ ਅਤੇ ਇਸ ਨੂੰ ਸਰਜਰੀ ਜਾਂ ਬਿਮਾਰੀ ਤੋਂ ਠੀਕ ਹੋਏ ਲੋਕਾਂ ਨੂੰ ਖਾਣ ਲਈ ਦਿੱਤਾ ਜਾਂਦਾ ਹੈ। ਜੇ ਕਿਸੇ ਬਿਮਾਰ ਵਿਅਕਤੀ ਨੂੰ ਖਾਣ ਲਈ ਇਹ ਦਿੱਤਾ ਜਾਂਦਾ ਹੈ ਤਾਂ ਉਹ ਬਹੁਤ ਜਲਦੀ ਠੀਕ ਹੋ ਜਾਵੇਗਾ। ਡਾਕਟਰ ਵੀ ਬਿਮਾਰ ਵਿਅਕਤੀ ਨੂੰ ਜਲਦੀ ਠੀਕ ਹੋਣ ਲਈ ਸੂਜੀ ਦਾ ਹਲਵਾ ਖਾਣ ਦੀ ਸਲਾਹ ਦਿੰਦੇ ਹਨ। ਹਲਵਾ ਬਣਾਉਣ ਲਈ ਘਿਓ ਅਤੇ ਸੂਜੀ ਦੀ ਵਰਤੋਂ ਕੀਤੀ ਜਾਂਦੀ ਹੈ।

ਘਿਓ ਨਾ ਸਿਰਫ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ ਨਾਲ ਹੀ ਇਸ ‘ਚ ਮੌਜੂਦ ਐਂਟੀ-ਇਨਫਲਾਮੇਟਰੀ ਗੁਣ ਸਕਿਨ ਦੇ ਨਿਖ਼ਾਰ ਨੂੰ ਬਣਾਈ ਰੱਖਦਾ ਹੈ। ਇਸਦੇ ਨਾਲ ਹੀ ਇਸ ‘ਚ ਕੈਂਸਰ ਨਾਲ ਲੜਨ ਦੇ ਤੱਤ ਪਾਏ ਜਾਂਦੇ ਹਨ। ਉੱਥੇ ਹੀ ਗੱਲ ਜੇ ਸੂਜੀ ਦੀ ਕਰੀਏ ਤਾਂ ਆਇਰਨ ਅਤੇ ਮੈਗਨੀਸ਼ੀਅਮ ਗੁਣਾਂ ਨਾਲ ਭਰਪੂਰ ਇਹ ਦਿਲ ਨੂੰ ਤੰਦਰੁਸਤ ਰੱਖਦੀ ਹੈ। ਇਸ ਤੋਂ ਇਲਾਵਾ ਸੂਜੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ। ਹਾਲਾਂਕਿ ਜ਼ਿਆਦਾ ਮਾਤਰਾ ‘ਚ ਸੂਜੀ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network