ਸ਼ਾਕਾਹਾਰੀ ਭੋਜਨ ਦੇ ਹਨ ਬਹੁਤ ਸਾਰੇ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ

written by Shaminder | February 09, 2022

ਅੱਜ ਕੱਲ੍ਹ ਲੋਕ ਮਾਸਾਹਾਰੀ ਭੋਜਨ ਨੂੂੰ ਤਰਜੀਹ ਦਿੰਦੇ ਹਨ। ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਮਾਸਾਹਾਰੀ ਭੋਜਨ ਜ਼ਿਆਦਾ ਤਾਕਤਵਰ ਹੈ ।ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਮਾਸਾਹਾਰੀ ਦੇ ਨਾਲੋਂ ਸ਼ਾਕਾਹਾਰੀ ਭੋਜਨ (vegetarian food) ਵਧੇਰੇ ਤਾਕਤਵਰ ਅਤੇ ਫਾਇਦੇਮੰਦ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਸ਼ਾਕਾਹਾਰੀ ਭੋਜਨ ਦੇ ਫਾਇਦੇ ਬਾਰੇ ਦੱਸਾਂਗੇ। ਸ਼ਾਕਾਹਾਰੀ ਭੋਜਨ ਸੰਪੂਰਨ ਖੁਰਾਕ ਹੈ ਅਤੇ ਇਹ ਭੋਜਨ ਪਚਣ 'ਚ ਵੀ ਆਸਾਨ ਰਹਿੰਦਾ ਹੈ । ਸਬਜ਼ੀਆਂ ਅਤੇ ਸ਼ਾਕਾਹਾਰੀ ਭੋਜਨ ਨੂੰ ਪਕਾਉਣ 'ਚ ਸਮਾਂ ਵੀ ਘੱਟ ਲੱਗਦਾ ਹੈ । ਸਬਜ਼ੀਆਂ ਸਾਡੇ ਸਿਹਤਮੰਦ ਜੀਵਨ ਹੀ ਨਹੀਂ ਸਗੋਂ ਵਾਤਾਵਰਨ ਲਈ ਵੀ ਮਹੱਤਵਪੂਰਨ ਹੁੰਦੀਆਂ ਹਨ ।

green leafy vegetables image From Google

ਹੋਰ ਪੜ੍ਹੋ  : ਦਿਲਪ੍ਰੀਤ ਢਿੱਲੋਂ ਦੀ ਨਵੀਂ ਫ਼ਿਲਮ ‘ਮੇਰਾ ਵਿਆਹ ਕਰਾ ਦੋ’ ਦਾ ਫ੍ਰਸਟ ਲੁੱਕ ਜਾਰੀ

ਇਹੀ ਕਾਰਨ ਹੈ ਕਿ ਸ਼ਾਕਾਹਾਰੀ ਲੋਕਾਂ ਨੂੰ ਦਿਲ, ਬੀਪੀ ਅਤੇ ਹੋਰ ਬੀਮਾਰੀਆਂ ਦਾ ਖਤਰਾ ਘੱਟ ਰਹਿੰਦਾ ਹੈ ।ਸ਼ਾਕਾਹਾਰੀ ਲੋਕ ਜ਼ਿਆਦਾ ਜ਼ਿੰਦਗੀ ਭੋਗਦੇ ਹਨ ਕਿਉਂਕਿ ਇਸ ਨਾਲ ਸਰੀਰ 'ਚ ਘੱਟ ਜ਼ਹਿਰੀਲੇ ਰਸਾਇਣ ਪੈਦਾ ਹੁੰਦੇ ਹਨ ।ਸ਼ਾਕਾਹਾਰੀ ਭੋਜਨ ਕੋਲੈਸਟ੍ਰੋਲ ਮੁਕਤ ਹੁੰਦਾ ਹੈ। ਕੋਲੈਸਟ੍ਰੋਲ ਹਰ ਮਨੁੱਖੀ ਸੈੱਲ ਦਾ ਜ਼ਰੂਰੀ ਹਿੱਸਾ ਹੈ। ਸ਼ਾਕਾਹਾਰੀਆਂ ਨੂੰ ਲੋੜੀਂਦਾ ਕੋਲੈਸਟ੍ਰੋਲ ਨਾ ਮਿਲਣ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।ਇੱਕ ਸ਼ਾਕਾਹਾਰੀ ਇੱਕ ਮਾਸਾਹਾਰੀ ਨਾਲੋਂ ਵੱਧ ਖੁਸ਼ ਹੋ ਸਕਦਾ ਹੈ। ਖੋਜਕਰਤਾਵਾਂ ਨੇ ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਨ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਜਾਂਚ ਕਰਨ ਤੋਂ ਬਾਅਦ, ਇਹ ਸਿੱਟਾ ਕੱਢਿਆ ਕਿ ਸ਼ਾਕਾਹਾਰੀ ਲੋਕਾਂ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਦਾ ਪੱਧਰ ਸਰਵਭੋਸ਼ਕਾਂ ਨਾਲੋਂ ਘੱਟ ਹੁੰਦਾ ਹੈ।ਸ਼ਾਕਾਹਾਰੀ ਭੋਜਨ ਕੋਲੈਸਟ੍ਰੋਲ ਮੁਕਤ ਹੁੰਦਾ ਹੈ। ਕੋਲੈਸਟ੍ਰੋਲ ਹਰ ਮਨੁੱਖੀ ਸੈੱਲ ਦਾ ਜ਼ਰੂਰੀ ਹਿੱਸਾ ਹੈ।

Dairy Products image From google

ਸਰੀਰ ਸ਼ਾਕਾਹਾਰੀ ਭੋਜਨਾਂ ਤੋਂ ਲੋੜੀਂਦਾ ਸਾਰਾ ਕੋਲੈਸਟ੍ਰੋਲ ਬਣਾ ਸਕਦਾ ਹੈ। ਸ਼ਾਕਾਹਾਰੀ ਭੋਜਨ ਦੇ ਫਾਇਦੇ ਅਤੇ ਕੁਦਰਤ ਨੂੰ ਬਚਾਉਣ ਦੇ ਲਈ ਕਈ ਸੈਲੀਬ੍ਰੇਟੀਜ਼ ਨੇ ਵੀ ਸ਼ਾਕਾਹਾਰੀ ਜੀਵਨ ਅਪਣਾ ਲਿਆ ਹੈ । ਇਹ ਭੋਜਨ ਜਿੱਥੇ ਸਾਨੂੰ ਮੋਟਾਪੇ ਤੋਂ ਦੂਰ ਰੱਖਦਾ ਹੈ, ਉੱਥੇ ਹੀ ਕਈ ਬੀਮਾਰੀਆਂ ਦੇ ਖਤਰੇ ਨੂੰ ਵੀ ਵਧਾਉਂਦਾ ਹੈ । ਪਿਛੇ ਜਿਹੇ ਕੁਝ ਰਿਸਰਚ ਵੀ ਸਾਹਮਣੇ ਆਈਆਂ ਸਨ ਜਿਸ 'ਚ ਇਹ ਖੁਲਾਸਾ ਹੋਇਆ ਸੀ ਕਿ ਰੈੱਡ ਮੀਟ ਖਾਣ ਦੇ ਨਾਲ ਕੈਂਸਰ ਦਾ ਖਤਰਾ ਵੱਧਦਾ ਹੈ । ਇਸ ਲਈ ਸਾਨੂੰ ਵੀ ਆਪਣੇ ਜੀਵਨ 'ਚ ਸ਼ਾਕਾਹਾਰੀ ਭੋਜਨ ਅਪਨਾਉਣਾ ਚਾਹੀਦਾ ਹੈ ।

 

You may also like