ਗਰਮੀਆਂ ‘ਚ ਲੱਸੀ ਪੀਣ ਦੇ ਹਨ ਕਈ ਫਾਇਦੇ

written by Shaminder | May 21, 2021 06:03pm

ਗਰਮੀਆਂ ‘ਚ ਖੁਦ ਨੂੰ ਤਰੋ ਤਾਜ਼ਾ ਅਤੇ ਗਰਮੀ ਤੋਂ ਬਚਾਉਣ ਲਈ ਅਸੀਂ ਕਈ ਉਪਾਅ ਕਰਦੇ ਹਾਂ ।ਠੰਢੀਆਂ ਖਾਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਕਿ ਸਰੀਰ ‘ਚ ਪਾਣੀ ਦੀ ਘਾਟ ਨਾ ਰਹੇ । ਉਨ੍ਹਾਂ ਵਿੱਚੋਂ ਹੀ ਇੱਕ ਹੈ ਲੱਸੀ, ਜਿਸ ਦਾ ਸੇਵਨ ਕਰਨ ਦੇ ਨਾਲ ਨਾ ਸਿਰਫ ਸਾਨੂੰ ਤਰੋ ਤਾਜ਼ਾ ਕਰਦੀ ਹੈ ਬਲਕਿ ਇਸ ਦੇ ਕਈ ਫਾਇਦੇ ਵੀ ਹਨ । ਅੱਜ ਅਸੀਂਤੁਹਾਨੂੰ ਗਰਮੀਆਂ ‘ਚ ਲੱਸੀ ਪੀਣ ਦੇ ਫਾਇਦੇ ਬਾਰੇ ਦੱਸਾਂਗੇ ।

Buttermilk

ਹੋਰ ਪੜ੍ਹੋ : ਰਾਖੀ ਸਾਵੰਤ ਨੇ ਦੁਕਾਨਦਾਰ ਨੂੰ ਸੁਣਾਈਆਂ ਖਰੀਆਂ ਖਰੀਆਂ, ਕਿਹਾ ਕਿਸੇ ਦੇ ਬਾਪ ਦੀ ਨਹੀਂ ਸੜਕ 

Butter milk

ਇਸ ‘ਚ ਵਿਟਾਮਿਨ ਏ, ਬੀ, ਸੀ ਅਤੇ ਈ ਹੁੰਦਾ ਹੈ । ਜੋ ਗਰਮੀਆਂ ਦੇ ਮੌਸਮ ‘ਚ ਤੁਹਾਨੂੰ ਹੈਲਦੀ ਰੱਖਣ ‘ਚ ਮਦਦ ਕਰਦਾ ਹੈ । ਲੱਸੀ ਪੀਣ ਦੇ ਨਾਲ ਜਿੱਥੇ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ । ਉੱਥੇ ਹੀ ਇਸ ਦਾ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਵਜ਼ਨ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ ।

chaach

ਇਸ ਤੋਂ ਇਲਾਵਾ ਇਹ ਪਾਚਨ ਪ੍ਰਕ੍ਰਿਆ ਨੂੰ ਵੀ ਸਹੀ ਰੱਖਦੀ ਹੈ। ਲੱਸੀ ‘ਚ ਕੈਲੋਰੀ ਅਤੇ ਫੈਟ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ, ਗਰਮੀਆਂ ‘ਚ ਇਸ ਦਾ ਸੇਵਨ ਫੈਟ ਬਰਨਰ ਦਾ ਕੰਮ ਕਰਦਾ ਹੈ । ਲੱਸੀ ਨੂੰ ਤੁਸੀਂ ਮਿੱਠੀ, ਨਮਕੀਨ ਜਾਂ ਫਿਰ ਮਸਾਲੇਦਾਰ ਵੀ ਬਣਾ ਸਕਦੇ ਹੋ ।

 

You may also like