
ਨੀਲੂ ਕੋਹਲੀ (Neelu Kohli)ਕੱਲ੍ਹ ਆਪਣੀ ਫ਼ਿਲਮ ‘ਜੋਗੀ’ (Jogi) ‘ਚ ਨਜ਼ਰ ਆਉਣ ਵਾਲੇ ਹਨ । ਉਨ੍ਹਾਂ ਦੀ ਦਿਲਜੀਤ ਦੋਸਾਂਝ ਦੇ ਨਾਲ ਕੱਲ੍ਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ ।ਦਿਲਜੀਤ ਦੋਸਾਂਝ ਇਸ ਫ਼ਿਲਮ ‘ਚ 1984 ‘ਚ ਸਿੱਖ ਵਿਰੋਧੀ ਦੰਗਿਆਂ ਦੇ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਨਗੇ । ਇਸ ਸੰਤਾਪ ਨੂੰ ਕਈਆਂ ਲੋਕਾਂ ਨੇ ਆਪਣੇ ਪਿੰਡੇ ‘ਤੇ ਹੰਡਾਇਆ ਹੈ ।

ਹੋਰ ਪੜ੍ਹੋ : ਤਰਸੇਮ ਜੱਸੜ ਦਾ ਨਵਾਂ ਗੀਤ ‘ਸਵੈਗ’ ਰਿਲੀਜ਼, ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ
ਫ਼ਿਲਮ ‘ਜੋਗੀ’ ‘ਚ ਕੰਮ ਕਰਨ ਵਾਲੀ ਅਦਾਕਾਰਾ ਨੀਲੂ ਕੋਹਲੀ ਨੇ ਵੀ ਇਸ ਦਰਦ ਨੂੰ ਆਪਣੇ ਪਿੰਡੇ ‘ਤੇ ਹੰਡਾਇਆ ਹੈ ।ਇੱਕ ਇੰਟਰਵਿਊ ਦੌਰਾਨ ਨੀਲੂ ਕੋਹਲੀ ਨੇ ਆਪਣੇ ਪਰਿਵਾਰ ਦੇ ਨਾਲ ਹੋਏ ਇਸ ਦਰਦਨਾਕ ਮੰਜ਼ਰ ਦੇ ਬਾਰੇ ਖੁਲਾਸਾ ਕੀਤਾ ਹੈ ।

ਹੋਰ ਪੜ੍ਹੋ : ਇਸ ਬਜ਼ੁਰਗ ਬਾਬੇ ਦਾ ਵੀਡੀਓ ਹੋ ਰਿਹਾ ਵਾਇਰਲ, ਦੋ ਰੁਪਏ ਪਿਛਲੇ 50 ਸਾਲਾਂ ਤੋਂ ਕਰ ਰਿਹਾ ਜਲਜੀਰੇ ਦੀ ਸੇਵਾ
ਅਦਾਕਾਰਾ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਹੈ ਕਿ "ਮੇਰੇ ਲਈ 1984 ਬਹੁਤ ਹੀ ਦਰਦ ਭਰਿਆ ਸਾਲ ਰਿਹਾ ਹੈ, ਕਿਉਂਕਿ ਮੈਂ ਤੇ ਮੇਰੇ ਪਰਿਵਾਰ ਨੇ ਸਿੱਖ ਕਤਲੇਆਮ 'ਚ ਆਪਣਾ ਸਭ ਕੁਝ ਗਵਾਇਆ ਹੈ। ਅਦਾਕਾਰਾ ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਆਪਣੀ ਜ਼ਿੰਦਗੀ ਦੇ ਨਾਲ ਮਿਲਦਾ ਜੁਲਦਾ ਇਕ ਵੀਡੀਓ ਕਲਿੱਪ ਵੀ ਸਾਂਝਾ ਕੀਤਾ ਹੈ ।

ਦੱਸ ਦਈਏ ਕਿ ਨੀਲੂ ਕੋਹਲੀ ਨੇ ਦਿਲਜੀਤ ਦੋਸਾਂਝ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ ਹਨ ਅਤੇ ਦਿਲਜੀਤ ਦੋਸਾਂਝ ਵੀ ਇਸ ਦੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਸਾਂਝੇ ਕਰਦੇ ਰਹਿੰਦੇ ਹਨ । ਹੁਣ ਕੱਲ੍ਹ ਨੂੰ ਇਹ ਫ਼ਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ ।