
ਪੰਜਾਬੀ ਇੰਡਸਟਰੀ (Punjabi Industry) ‘ਚ ਨਿੱਤ ਨਵੇਂ ਕਲਾਕਾਰਾਂ (Artist) ਦੀ ਐਂਟਰੀ ਹੋ ਰਹੀ ਹੈ । ਗਾਇਕ ਜੋ ਕਿ ਗੀਤਾਂ ਦੇ ਖੇਤਰ ‘ਚ ਸਰਗਰਮ ਹਨ। ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ । ਪੰਜਾਬੀ ਇੰਡਸਟਰੀ ਦਿਨੋਂ ਦਿਨ ਵਧ ਫੁੱਲ ਰਹੀ ਹੈ । ਪੰਜਾਬੀ ਕਲਾਕਾਰਾਂ ਨੂੰ ਦੁਨੀਆ ਭਰ ‘ਚ ਪਸੰਦ ਕੀਤਾ ਜਾਂਦਾ ਹੈ । ਆਪਣੇ ਪਸੰਦੀਦਾ ਕਲਾਕਾਰਾਂ ਦੇ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ ।ਉਨ੍ਹਾਂ ਦੇ ਬਚਪਨ, ਇੰਡਸਟਰੀ ‘ਚ ਉਨ੍ਹਾਂ ਦੇ ਸੰਘਰਸ਼ ਅਤੇ ਪਰਿਵਾਰ ਬਾਰੇ ਜਾਨਣ ਦੀ ਇੱਛਾ ਹਰ ਇੱਕ ਨੂੰ ਹੁੰਦੀ ਹੈ ।

ਹੋਰ ਪੜ੍ਹੋ : ਗੁਰੂ ਰਾਮਦਾਸ ਸਾਹਿਬ ਜੀ ਦਾ ਅੱਜ ਹੈ ਪ੍ਰਕਾਸ਼ ਪੁਰਬ, ਦਰਸ਼ਨ ਔਲਖ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦਿੱਤੀ ਵਧਾਈ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਪੰਜਾਬੀ ਸਿਤਾਰਿਆਂ ਦੇ ਬਚਪਨ (Childhood Pics) ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਸੁਰੀਲੀ ਆਵਾਜ਼ ਦੀ ਮਾਲਕ ਇੱਕ ਗਾਇਕਾ ਅਤੇ ਅਦਾਕਾਰਾ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਆਪਣੀ ਆਵਾਜ਼ ਹੀ ਨਹੀਂ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਿਮਰਤ ਖਹਿਰਾ (Nimrat Khaira)ਦੀ ।

ਹੋਰ ਪੜ੍ਹੋ : ਨਿੰਜਾ ਨੇ ਆਪਣੇ ਨਵਜੰਮੇ ਪੁੱਤਰ ਦਾ ਵਿਖਾਇਆ ਚਿਹਰਾ, ਬੀਤੇ ਦਿਨ ਗਾਇਕ ਦੇ ਘਰ ਪੁੱਤਰ ਨੇ ਲਿਆ ਸੀ ਜਨਮ
ਜਿਸ ਦੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਨਿਮਰਤ ਖਹਿਰਾ ਨੇ ਫਰਾਕ ਪਾਈ ਹੋਈ ਹੈ ਅਤੇ ਹੱਸਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਨਿਮਤਰ ਖਹਿਰਾ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੀ ਅਤੇ ਇੱਕ ਤੋਂ ਬਾਅਦ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ । ਕੁਝ ਸਮਾਂ ਪਹਿਲਾਂ ਹੀ ਸਰਗੁਨ ਮਹਿਤਾ ਦੇ ਨਾਲ ਉਸ ਦੀ ਫ਼ਿਲਮ ‘ਸੌਂਕਣ ਸੌਂਕਣੇ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।
View this post on Instagram