
ਯੁਵਰਾਜ ਹੰਸ (Yuvraj Hans) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਵੱਡੇ ਭਰਾ ਨਵਰਾਜ ਹੰਸ (Navraj Hans)ਨੂੰ ਜਨਮ ਦਿਨ (Birthday)ਦੀ ਵਧਾਈ ਦਿੱਤੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਯੁਵਰਾਜ ਹੰਸ ਨੇ ਲਿਖਿਆ ਕਿ ‘ਹੈਪੀ ਬਰਥਡੇ ਦੁਨੀਆ ਦੇ ਸਭ ਤੋਂ ਵਧੀਆ ਮੇਰੇ ਭਾਰ। ਭਾਈਜਾਨ ਮੇਰੇ ਐਮਰਜੈਂਸੀ ਏਟੀਐੱਮ’ । ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਗਾਇਕ ਵੀ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਮੌਤ ਤੋਂ ਬਾਅਦ ਸਾਹਮਣੇ ਆਇਆ ਅਦਾਕਾਰ ਬ੍ਰਹਮਾ ਮਿਸ਼ਰਾ ਦਾ ਆਖਰੀ ਵੀਡੀਓ, ਇਹ ਕੰਮ ਕਰਦਾ ਆਇਆ ਨਜ਼ਰ
ਇਸ ਤੋਂ ਇਲਾਵਾ ਨਵਰਾਜ ਹੰਸ ਦੀ ਪਤਨੀ ਅਜੀਤ ਮਹਿੰਦੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਨਵਰਾਜ ਹੰਸ ਬਰਥਡੇ ਸੈਲੀਬ੍ਰੇਟ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਮਿਲੀ । ਕਿਉਂਕਿ ਉਨ੍ਹਾਂ ਦੇ ਪਿਤਾ ਜੀ ਅਤੇ ਪਦਮ ਸ਼੍ਰੀ ਹੰਸ ਰਾਜ ਹੰਸ ਵੀ ਇੱਕ ਵਧੀਆ ਗਾਇਕ ਹਨ ।
View this post on Instagram
ਇਸ ਤੋਂ ਇਲਾਵਾ ਉਨ੍ਹਾ ਦਾ ਛੋਟਾ ਭਰਾ ਯੁਵਰਾਜ ਹੰਸ ਵੀ ਇੱਕ ਵਧੀਆ ਗਾਇਕ ਹੈ ।ਦੋਵੇਂ ਭਰਾ ਗਾਇਕੀ ਦੇ ਖੇਤਰ ‘ਚ ਨਾਮ ਕਮਾ ਰਹੇ ਹਨ । ਗਾਇਕੀ ਦੇ ਨਾਲ-ਨਾਲ ਯੁਵਰਾਜ ਹੰਸ ਫ਼ਿਲਮਾਂ ‘ਚ ਵੀ ਸਰਗਰਮ ਹਨ । ਜਦੋਂਕਿ ਨਵਰਾਜ ਹੰਸ ਵੀ ਕੁਝ ਕੁ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
View this post on Instagram