ਕੌਰ ਬੀ ਨੇ ਗਾਇਕੀ ਦੇ ਖੇਤਰ ‘ਚ ਇਸ ਤਰ੍ਹਾਂ ਬਣਾਈ ਜਗ੍ਹਾ, ਜਾਣੋਂ ਕੌਰ ਬੀ ਨਾਲ ਜੁੜੀਆਂ ਖ਼ਾਸ ਗੱਲਾਂ

written by Shaminder | July 15, 2022

ਬਲਜਿੰਦਰ ਕੌਰ ਨੂੰ ਆਮ ਤੌਰ 'ਤੇ ਸਾਰੇ ਉਸ ਦੇ ਸਕਰੀਨ ਨਾਂਅ 'ਕੌਰ ਬੀ' (Kaur b) ਵਜੋਂ ਜਾਣਦੇ ਹਨ। 5 ਜੁਲਾਈ ਨੂੰ ਪੰਜਾਬ ਦੇ ਕਸਬਾ ਪਾਤੜਾਂ 'ਚ ਜਨਮ ਲੈਣ ਵਾਲੀ ਕੌਰ ਬੀ ਨੂੰ ਬਚਪਨ ਤੋਂ ਹੀ ਗਾਇਕੀ ਤੇ ਅਦਾਕਾਰੀ ਦਾ ਸ਼ੌਕ ਸੀ ਜੋ ਸਕੂਲ ਅਤੇ ਕਾਲਜ ਪੜ੍ਹਦੇ ਸਮੇਂ ਪ੍ਰਵਾਨ ਚੜ੍ਹਿਆ।

kaur-b--min

ਹੋਰ ਪੜ੍ਹੋ : ਗਾਇਕੀ ਦੇ ਨਾਲ-ਨਾਲ ਘੋੜ ਸਵਾਰੀ ਦਾ ਵੀ ਸ਼ੌਂਕ ਰੱਖਦੀ ਹੈ ਕੌਰ ਬੀ, ਸਿੱਖ ਰਹੀ ਘੋੜ ਸਵਾਰੀ

ਕੌਰ ਬੀ ਵੱਲੋਂ ਪ੍ਰਸਿੱਧ ਗਾਇਕ ਜੈਜ਼ੀ ਬੀ ਨਾਲ ਗਾਏ ਦੋਗਾਣੇ 'ਮਿੱਤਰਾਂ ਦੇ ਬੂਟ' ਅਤੇ 'ਜੱਟ ਦਾ ਫ਼ਲੈਗ' ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹੇ। ਫ਼ੀਲਿੰਗ, ਐਨਗੇਜਡ ਜੱਟੀ, ਪਰਾਂਦਾ ਤੇ ਲਾਹੌਰ ਦਾ ਪਰਾਂਦਾ ਵਰਗੇ ਹਲਕੇ-ਫ਼ੁਲਕੇ ਤੇ ਨੱਚਣ-ਟੱਪਣ ਵਾਲੇ ਗੀਤਾਂ ਤੋਂ ਇਲਾਵਾ ਕੌਰ ਬੀ ਨੇ 'ਨਿਸ਼ਾਨ ਝੂਲਦੇ' ਵਰਗੇ ਧਾਰਮਿਕ ਗੀਤ ਵੀ ਬਰਾਬਰ ਗਾਏ ਹਨ।

kaur-b-with-brothers ,,,- image from instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ, ਕਿਹਾ ‘ਇਹ ਸਭ ਕੁਝ ਪਿੰਡ ਲਈ ਕਰਨਾ ਚਾਹੁੰਦਾ ਸੀ ਮੇਰਾ ਪੁੱਤਰ’

ਕੌਰ ਬੀ ਦੇ ਲੱਖਾਂ ਪ੍ਰਸ਼ੰਸਕ ਫ਼ੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਉਸ ਨਾਲ ਜੁੜੇ ਹਨ, ਜਿੱਥੋਂ ਉਨ੍ਹਾਂ ਨੂੰ ਉਸ ਦੇ ਸ਼ੋਅ, ਨਵੇਂ ਪ੍ਰਾਜੈਕਟ ਅਤੇ ਹੋਰ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਹਨ।

kaur-b--min

ਕੌਰ ਬੀ ਦੇ ਜਨਮਦਿਨ ਦੀਆਂ ਉਸ ਨੂੰ ਅਤੇ ਉਸ ਦੇ ਪ੍ਰਸ਼ੰਸਕਾਂ ਨੂੰ ਦੁਬਾਰਾ ਫ਼ੇਰ ਬਹੁਤ-ਬਹੁਤ ਮੁਬਾਰਕਾਂ

You may also like