ਘਰ ‘ਚ ਝਾੜੂ ਪੋਚਾ ਕਰਦੇ ਹੋਏ ਸਪਨਾ ਚੌਧਰੀ ਨੇ ਇੰਝ ਕੀਤਾ ਡਾਂਸ, ਵੀਡੀਓ ‘ਤੇ ਆ ਰਹੇ ਇਸ ਤਰ੍ਹਾਂ ਦੇ ਕਮੈਂਟਸ

written by Shaminder | October 29, 2021

ਸਪਨਾ ਚੌਧਰੀ (sapna chaudhary) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ । ਇਸ ਵੀਡੀਓ ‘ਚ ਸਪਨਾ ਚੌਧਰੀ ਆਪਣੇ ਘਰ ‘ਚ ਝਾੜੂ ਪੋਚਾ (sweeping Video)ਕਰਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਪਨਾ ਚੌਧਰੀ ਆਪਣੇ ਘਰ ‘ਚ ਪੋਚੇ ਲਗਾ ਰਹੀ ਹੈ ਅਤੇ ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।

image From instagram

ਹੋਰ ਪੜ੍ਹੋ : ਜੈਕੀ ਸ਼ਰੌਫ ਦੀ ਧੀ ਕ੍ਰਿਸ਼ਨਾ ਦੀ ਡ੍ਰੈੱਸ ਨੂੰ ਲੈ ਕੇ ਲੋਕ ਕਰ ਰਹੇ ਕਈ ਤਰ੍ਹਾਂ ਦੇ ਸਵਾਲ, ਕਿਸੇ ਨੇ ਕਿਹਾ ਕਾਲਾ ਕਾਂ ਅਤੇ ਕਿਸੇ ਨੇ ਦੱਸਿਆ ਬਲੈਕ ਬਰਡ

ਇਸ ਦੇ ਨਾਲ ਹੀ ਡਾਂਸਰ ਟੀਵੀ ‘ਤੇ ਆਪਣਾ ਗੀਤ ਵੀ ਸੁਣ ਰਹੀ ਹੈ । ਉਸ ਦੇ ਇਸ ਵੀਡੀਓ ‘ਤੇ ਫੈਨਸ ਦੇ ਵੀ ਖੂਬ ਰਿਐਕਸ਼ਨਸ ਆ ਰਹੇ ਹਨ । ਸਪਨਾ ਚੌਧਰੀ ਦੇ ਇਸ ਅੰਦਾਜ਼ ਦੀ ਉਸ ਦੇ ਫੈਨਸ ਵੀ ਰੱਜ ਕੇ ਪ੍ਰਸ਼ੰਸਾ ਕਰ ਰਹੇ ਹਨ । ਸਪਨਾ ਚੌਧਰੀ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਵੀਰ ਸਾਹੂ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।

image From instagram

ਜਿਸ ‘ਚ ਉਹ ਹਰਿਆਣਾ ਦੀ ਰਿਵਾਇਤੀ ਪੋਸ਼ਾਕ ‘ਚ ਨਜ਼ਰ ਆਈ ਸੀ । ਸਪਨਾ ਨੇ ਬੀਤੇ ਸਾਲ ਲਾਕਡਾਊਨ ਦੇ ਦੌਰਾਨ ਹੀ ਵਿਆਹ ਕਰਵਾ ਲਿਆ ਸੀ ਪਰ ਇਸ ਵਿਆਹ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਸੀ ਲੱਗ ਪਾਈ । ਵਿਆਹ ਤੋਂ ਕਈ ਮਹੀਨੇ ਬਾਅਦ ਸਪਨਾ ਨੇ ਵੀਰ ਸਾਹੂ ਦੇ ਨਾਲ ਵਿਆਹ ਬਾਰੇ ਖੁਲਾਸਾ ਕੀਤਾ ਸੀ । ਜਿਸ ਤੋਂ ਬਾਅਦ ਇਸ ਵਿਆਹ ਨੂੰ ਲੈ ਕੇ ਵੀ ਫੈਨਸ ਦੇ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਸਨ । ਵਿਆਹ ਤੋਂ ਕਈ ਮਹੀਨੇ ਬਾਅਦ ਕੁਝ ਮਹੀਨੇ ਪਹਿਲਾਂ ਹੀ ਸਪਨਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ । ਜਿਸ ਦੀਆਂ ਤਸਵੀਰਾਂ ਵੀ ਸਪਨਾ ਚੌਧਰੀ ਨੇ ਸਾਂਝੀਆਂ ਕੀਤੀਆਂ ਸਨ ਅਤੇ ਇਸ ਬੱਚੇ ਦੇ ਜਨਮ ਤੋਂ ਬਾਅਦ ਹੀ ਸਪਨਾ ਨੇ ਆਪਣੇ ਵਿਆਹ ਦਾ ਖੁਲਾਸਾ ਕੀਤਾ ਸੀ ।

 

View this post on Instagram

 

A post shared by Sapna Choudhary (@sapnaachaudhary)

You may also like