ਸ਼ਹਿਨਾਜ਼ ਗਿੱਲ ਨੇ ਬਿਨਾਂ ਕਿਸੇ ਟ੍ਰੇਨਰ ਤੋਂ ਇਸ ਤਰ੍ਹਾਂ ਘਟਾਇਆ ਆਪਣਾ ਵਜ਼ਨ

written by Shaminder | March 28, 2022

ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਗਿੱਲ (Shehnaaz Gill) ਪੂਰੀ ਤਰ੍ਹਾਂ ਟੁੱਟ ਗਈ ਸੀ । ਪਰ ਹੌਲੀ ਹੌਲੀ ਸ਼ਹਿਨਾਜ਼ ਦੀ ਜ਼ਿੰਦਗੀ ਮੁੜ ਤੋਂ ਪਟਰੀ ‘ਤੇ ਆਉਣ ਲੱਗੀ ਹੈ ਅਤੇ ਉਸ ਨੇ ਹੱਸਣਾ ਸਿੱਖ ਲਿਆ ਹੈ । ਅੱਜ ਅਸੀਂ ਸ਼ਹਿਨਾਜ਼ ਗਿੱਲ ਦੇ ਸ਼ਿਲਪਾ ਸ਼ੈੱਟੀ ਦੇ ਇੱਕ ਸ਼ੋਅ ‘ਚ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਉਸ ਨੇ ਆਪਣੀ ਫਿੱਟਨੈਸ ਦੇ ਬਾਰੇ ਵੀ ਗੱਲਬਾਤ ਕੀਤੀ ਹੈ । ਇਸ ਗੱਲਬਾਤ ਦੇ ਦੌਰਾਨ ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਆਪਣਾ ਭਾਰ ਘਟਾਉਣ ਦਾ ਸਫ਼ਰ ਸ਼ੁਰੂ ਕੀਤਾ ਸੀ ।

Shehnaaz Gill, Dabboo Ratnani give 'retro vibes'; fans love it Image Source: Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਟਰੋਲ ਕਰਨ ਵਾਲਿਆਂ ਨੂੰ ਟਾਕ ਸ਼ੋਅ ਦੌਰਾਨ ਦਿੱਤਾ ਜਵਾਬ

ਸ਼ਹਿਨਾਜ਼ ਦੇ ਕੋਲ ਕੋਈ ਵੀ ਫਿਟਨੈੱਸ ਟ੍ਰੇਨਰ ਨਹੀਂ ਸੀ । ਇਸ ਸ਼ੋਅ ਦੇ ਦੋਰਾਨ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਘਰ ਰਹਿ ਕੇ ਵੀ ਆਪਾਂ ਫਿੱਟ ਰਹਿ ਸਕਦੇ ਹਾਂ।ਜੇ ਤੁਸੀਂ ਬਾਹਰ ਸੈਰ ‘ਤੇ ਨਹੀਂ ਜਾ ਸਕਦੇ ਤਾਂ ਜਿੰਨਾ ਹੋ ਸਕੇ ਘਰ ‘ਚ ਹੀ ਘੁੰਮੋ । ਉਸ ਨੇ ਦੱਸਿਆ ਕਿ ਸਵੇਰੇ ਉਹ ਚਾਹ ਪੀਂਦੀ ਹੈ । ਇਸ ਤੋਂ ਇਲਾਵਾ ਹਲਦੀ ਵਾਲਾ ਪਾਣੀ ਪੀਂਦੀ ਸੀ ।ਸ਼ਹਿਨਾਜ਼ ਮੁਤਾਬਿਕ ਉਹ ਸਵੇਰ ਦੇ ਸਮੇਂ ਛੋਲਿਆਂ ਦਾ ਡੋਸਾ, ਮੇਥੀ ਦਾ ਪਰੌਂਠਾ ਖਾਂਦੀ ਹੈ ।

Shehnaaz Gill, Dabboo Ratnani give 'retro vibes'; fans love it Image Source: Instagram

ਇਸ ਦੇ ਨਾਲ ਹੀ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਕਰਦੀ ਹੈ । ਇਸ ਤੋਂ ਇਲਾਵਾ ਫਾਲਤੂ ਦੀਆਂ ਚੀਜ਼ਾਂ ਨਹੀਂ ਖਾਂਦੀ । ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਕੁਝ ਸਮਾਂ ਪਹਿਲਾਂ ਕਾਫੀ ਹੈਲਥੀ ਦਿਖਾਈ ਦਿੰਦੀ ਸੀ । ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਸ਼ੇਪ ‘ਚ ਲਿਆਉਣ ਲਈ ਕਾਫੀ ਮਿਹਨਤ ਕੀਤੀ ਅਤੇ ਹੁਣ ਉਹ ਬਿਲਕੁਲ ਫਿੱਟ ਨਜ਼ਰ ਆਉਂਦੀ ਹੈ ।

 

View this post on Instagram

 

A post shared by Shehnaaz Gill (@shehnaazgill)

You may also like