
ਪੰਜਾਬੀ ਅਤੇ ਬਾਲੀਵੁੱਡ ਸਟਾਰਸ ਦੇ ਬਚਪਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਪੰਜਾਬੀ ਅਦਾਕਾਰਾ ਉਪਾਸਨਾ ਸਿੰਘ (Upasana Singh) ਨੇ ਵੀ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਅਦਾਕਾਰਾ ਦੇ ਬਚਪਨ (Childhood pic) ਦੀ ਹੈ ।ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਪਾਸਨਾ ਸਿੰਘ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਹੋਰ ਪੜ੍ਹੋ : ਵੀਡੀਓ ਸਾਂਝਾ ਕਰਕੇ ਰੇਸ਼ਮ ਸਿੰਘ ਅਨਮੋਲ ਨੇ ਸਮਝਾਇਆ ਮੁੱਛ ਚਾੜਨ ਦਾ ਸਹੀ ਮਤਲਬ
ਉਪਾਸਨਾ ਸਿੰਘ ਨੇ ਬਹੁਤ ਹੀ ਛੋਟੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।ਉਪਾਸਨਾ ਸਿੰਘ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ । ਉਪਾਸਨਾ ਸਿੰਘ ਦਾ ਜਨਮ 29 ਜੂਨ 1975 ਨੂੰ ਹੁਸ਼ਿਆਰਪੁਰ ‘ਚ ਹੋਇਆ ਸੀ ।ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ।ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੁਸ਼ਿਆਰਪੁਰ ਤੋਂ ਹੀ ਪੂਰੀ ਕੀਤੀ ਅਤੇ ਡ੍ਰਾਮੈਟਿਕ ਆਰਟ ‘ਚ ਡਿਗਰੀ ਕੀਤੀ ਹੈ । ਉਪਾਸਨਾ ਸਿੰਘ ਮਹਿਜ਼ ਸੱਤ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਦੂਰਦਰਸ਼ਨ ‘ਤੇ ਪ੍ਰੋਗਰਾਮ ਦਿੰਦੇ ਸਨ ਪਰ ਬਾਰਾਂ ਤੇਰਾਂ ਸਾਲ ਦੀ ਉਮਰ ‘ਚ ਹੀ ਆਪਣੇ ਲੰਬੇ ਕੱਦ ਕਾਠ ਕਾਰਨ ਉਨ੍ਹਾਂ ਨੂੰ ਹੀਰੋਇਨ ਅਤੇ ਸਟੇਜ ਦੇ ਹੋਰ ਪ੍ਰੋਗਰਾਮ ਵੀ ਮਿਲਣ ਲੱਗ ਪਏ ਸਨ ।ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਅਦਾਕਾਰ ਨੀਰਜ ਭਾਰਦਵਾਜ ਨਾਲ ਹੋਇਆ ਹੈ । ਉਪਾਸਨਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ ਉੱਨੀ ਸੌ ਅਠਾਸੀ ‘ਚ ਰਾਜਸਥਾਨੀ ਫ਼ਿਲਮ ਬਾਈ ਚਲੀ ਸਾਸਰੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਫ਼ਿਲਮਾਂ ਦੇ ਵੀ ਆਫਰ ਮਿਲਣ ਲੱਗ ਪਏ ਸਨ ।
View this post on Instagram