ਇਹ ਹੈ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ, ਕੌਣ ਹੈ ਇਹ

written by Shaminder | February 21, 2022

ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਅਦਾਕਾਰ ਅਤੇ ਬਾਲੀਵੁੱਡ ਦੇ ਮਿਸਟਰ ਪ੍ਰਫੈਕਨਿਸ਼ਟ ਦੇ ਨਾਮ ਨਾਲ ਜਾਣੇ ਜਾਂਦੇ ਆਮਿਰ ਖਾਨ(Aamir khan) ਦੇ ਬਚਪਨ ਦੀ ਇੱਕ ਤਸਵੀਰ (Childhood pic) ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਹਨ । ਆਮਿਰ ਖਾਨ ਨੇ ੮ ਸਾਲ ਦੀ ਉਮਰ ‘ਚ ਬਤੌਰ ਚਾਈਲਡ ਆਰਟਿਸਟ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

Aamir-Khan

ਹੋਰ ਪੜ੍ਹੋ : ਰਾਜ ਕੁਮਾਰ ਰਾਓ ਨੇ ਸਾਦਗੀ ਨਾਲ ਮਨਾਇਆ ਪਤਨੀ ਦਾ ਜਨਮ ਦਿਨ, ਤਸਵੀਰਾਂ ਵਾਇਰਲ

ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਟੈਨਿਸ ਪਲੇਅਰ ਵੀ ਰਹਿ ਚੁੱਕੇ ਹਨ । ਏਨਾਂ ਹੀ ਨਹੀਂ ਉਨ੍ਹਾਂ ਨੇ ਨੈਸ਼ਨਲ ਪੱਧਰ ‘ਤੇ ਟੈਨਿਸ ਵੀ ਖੇਡੀ ਹੈ । ਆਮਿਰ ਖਾਨ ਦੇ ਪਿਤਾ ਜੀ ਵੀ ਇਹੀ ਚਾਹੁੰਦੇ ਸਨ ਕਿ ਉਹ ਫ਼ਿਲਮਾਂ ‘ਚ ਕੰਮ ਕਰਨ । ਜਿਸ ਦੇ ਚੱਲਦਿਆਂ ਉਨ੍ਹਾਂ ਨੇ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਉਨ੍ਹਾਂ ਦਾ ਨਾਮ ਕਾਮਯਾਬ ਅਦਾਕਾਰਾਂ ਦੇ ਵਿੱਚ ਆਉਂਦਾ ਹੈ ।

Salman khan and aamir khan

ਜਲਦ ਹੀ ਆਮਿਰ ਖਾਨ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਖਾਨ ਵੀ ਦਿਖਾਈ ਦੇਵੇਗੀ । ਇਸ ਫ਼ਿਲਮ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ । ਇਸ ਫ਼ਿਲਮ ‘ਚ ਆਮਿਰ ਕਈ ਰੋਲ ਅਦਾ ਕਰ ਰਹੇ ਹਨ ਅਤੇ ਉਹ ਇੱਕ ਸਿੱਖ ਦੇ ਕਿਰਦਾਰ ‘ਚ ਵੀ ਨਜ਼ਰ ਆਉਣਗੇ । ਜਦੋਂਕਿ ਕਰੀਨਾ ਕਪੂਰ ਖਾਨ ਨੇ ਇਸ ਫ਼ਿਲਮ ‘ਚ ਇੱਕ ਪੰਜਾਬੀ ਪਰਿਵਾਰ ਦੀ ਸਧਾਰਣ ਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਹੈ ।

 

View this post on Instagram

 

A post shared by @amir.khan7035

You may also like