ਕਈ ਫ਼ਿਲਮਾਂ ’ਚ ਕੰਮ ਕਰ ਚੁੱਕੇ ਇਸ ਬੱਚੇ ਨੇ ਇਸ ਤਰ੍ਹਾਂ ਬਣਾਏ 300 ਕਰੋੜ, ਕਰ ਰਿਹਾ ਹੈ ਇਹ ਕਾਰੋਬਾਰ

written by Rupinder Kaler | October 08, 2020 03:42pm

70-80 ਦੇ ਦਹਾਕੇ ਵਿੱਚ ਅਮਿਤਾਬ ਬੱਚਨ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਕੁਝ ਫ਼ਿਲਮਾਂ ਦੀ ਕਹਾਣੀ ਉਹਨਾਂ ਦੇ ਬਚਪਨ ਤੋਂ ਹੀ ਸ਼ੁਰੂ ਹੁੰਦੀ ਸੀ । ਅਜਿਹੇ ਵਿੱਚ ਇੱਕ ਚਾਈਲਡ ਆਰਟਿਸਟ ਨੇ ਕਈ ਫ਼ਿਲਮਾਂ ਵਿੱਚ ਅਮਿਤਾਬ ਬੱਚਨ ਦਾ ਕਿਰਦਾਰ ਨਿਭਾਇਆ । ਇਹ ਚਾਈਲਡ ਆਰਟਿਸਟ ਅੱਜ 300 ਕਰੋੜ ਦੀ ਜ਼ਾਇਦਾਦ ਦਾ ਮਾਲਕ ਹੈ । ਇਸ ਚਾਈਲਡ ਆਰਟਿਸਟ ਦਾ ਨਾਂਅ ਹੈ ਰਵੀ ਵਲੇਚਾ ।

ravi

ਹੋਰ ਪੜ੍ਹੋ :

ravi

ਰਵੀ ਨੇ ਕੁਲੀ, ਅਮਰ ਅਕਬਰ ਅਂੇਥਨੀ ਫ਼ਿਲਮ ਵਿੱਚ ਕੰਮ ਕਰਕੇ ਖੂਬ ਸੁਰਖੀਆਂ ਬਟੋਰੀਆ ਸਨ । ਲਗਭਗ 300 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਰਵੀ ਨੂੰ ਦੇਖਦੇ ਹੀ ਲੋਕ ਖੁਦ ਨੂੰ ਉਸ ਦੇ ਕਿਰਦਾਰ ਵਿੱਚ ਦੇਖਣ ਲੱਗ ਜਾਂਦੇ ਸਨ ।

ravi

ਇੰਡਸਟਰੀ ਵਿੱਚ ਏਨਾਂ ਕੰਮ ਕਰਨ ਦੇ ਬਾਵਜੂਦ ਰਵੀ ਨੇ ਵੱਡੇ ਹੋ ਕੇ ਫ਼ਿਲਮਾਂ ਵੱਲ ਰੁਖ ਨਹੀਂ ਕੀਤਾ ਬਲਕਿ ਐਮਬੀਏ ਦੀ ਪੜ੍ਹਾਈ ਕਰਕੇ ਹਾਸਪਿਟੇਲੈਟੀ ਇੰਡਸਟਰੀ ਵਿੱਚ ਆਪਣਾ ਕਾਰੋਬਾਰ ਵਧਾਇਆ । ਰਵੀ ਨੇ ਆਪਣੇ ਇਸ ਕਾਰੋਬਾਰ ਦੇ ਦਮ ਤੇ 300ਕਰੋੜ ਦੀ ਜ਼ਾਇਦਾਦ ਬਣਾਈ ਹੈ । ਰਵੀ ਇੱਕ ਮੰਨਿਆ ਪ੍ਰਮੰਨਿਆ ਕਾਰੋਬਾਰੀ ਹੈ ।

ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਰਵੀ ਦੇਸ਼ ਪ੍ਰੇਮੀ, ਸ਼ਕਤੀ, ਸ਼ੋਅਲੇ, ਤੁਫਾਨ ਕਰਜ਼ ਵਰਗੀਆਂ ਫ਼ਿਲਮਾਂ ਦਾ ਹਿੱਸਾ ਰਹਿ ਚੁੱਕਿਆ ਹੈ । ਬਚਪਨ ਵਿੱਚ ਕਿਊਟ ਦਿਖਾਈ ਦੇਣ ਵਾਲਾ ਇਹ ਬੱਚਾ ਬਿਲਕੁਲ ਬਦਲ ਚੁੱਕਿਆ ਹੈ । ਹੁਣ ਰਵੀ ਹੈਲਦੀ ਦਿਖਾਈ ਦਿੰਦਾ ਹੈ ।

You may also like