ਇਸ ਪਾਕਿਸਤਾਨੀ ਅਦਾਕਾਰਾ ਦੇ ਘਰ 12 ਸਾਲ ਬਾਅਦ ਹੋਈ ਔਲਾਦ, ਦਿੱਤਾ ਦਿਲ ਛੂਹ ਲੈਣ ਵਾਲਾ ਸੁਨੇਹਾ

written by Shaminder | August 16, 2022 03:20pm

ਪਾਕਿਸਤਾਨੀ ਅਦਾਕਾਰਾ ਕਿਰਨ ਤਬੀਰ (Kiran Tabeir) ਨੇ ਹਾਲ ਹੀ ‘ਚ ਇੱਕ ਧੀ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ । ਅਦਾਕਾਰਾ ਦੇ ਘਰ ਬਾਰਾਂ ਸਾਲ ਬਾਅਦ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਉਸ ਨੇ ਇੱਕ ਬਹੁਤ ਹੀ ਭਾਵੁਕ ਨੋਟ ਸਾਂਝਾ ਕੀਤਾ ਹੈ । ਜਿਸ ‘ਚ ਉਸ ਨੇ ਲਿਖਿਆ ਹੈ ਕਿ ‘ਖੁਸ਼ਕਿਸਮਤ ਹਨ ਉਹ ਜਿਨ੍ਹਾਂ ਦੇ ਪਹਿਲੇ ਬੱਚੇ ਵਿਚ ਧੀ ਹੈ।

Kiran Tabeir image From instagram

ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਆਪਣੀ ਧੀ ਦੇ ਨਾਲ ਕਿਊਟ ਤਸਵੀਰ ਵਾਇਰਲ, ਪਿਉ ਧੀ ਦੀ ਜੋੜੀ ਨੂੰ ਹਰ ਕੋਈ ਕਰ ਰਿਹਾ ਪਸੰਦ

ਮੈਨੂੰ 12 ਸਾਲ ਬਾਅਦ ਰੱਬ ਦੀ ਬਖਸ਼ਿਸ਼ ਮਿਲੀ ਹੈ। ਅੰਤ ਵਿਚ, ਅੱਲ੍ਹਾ ਨੇ ਸਾਨੂੰ ਆਪਣੀ ਰਹਿਮਤ ਬਖਸ਼ੀ ਹੈ। " ਅਸੀਂ ਹੁਣ ਮਾਪੇ ਹਾਂ। ਇਹ ਇੱਕ ਬੱਚੀ ਹੈ, ਇਜ਼ਾ ਹਮਜ਼ਾ ਮਲਿਕ ਨੂੰ ਮਿਲੋ।" ਬੇਟੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪਰਿਵਾਰ ਨੂੰ ਪ੍ਰਾਰਥਨਾ 'ਚ ਯਾਦ ਕਰਨ ਲਈ ਕਿਹਾ’।

Kiran Tabeir,, image From instagram

ਹੋਰ ਪੜ੍ਹੋ : ਜਲਦ ਮਾਪੇ ਬਣਨ ਜਾ ਰਹੇ ਹਨ ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ, ਅਦਾਕਾਰਾ ਨੇ ਪਹਿਲੀ ਵਾਰ ਬੇਬੀ ਬੰਪ ਨਾਲ ਸਾਂਝੀ ਕੀਤੀ ਤਸਵੀਰ

ਅਦਾਕਾਰਾ ਨੇ ਉਨ੍ਹਾਂ ਲੋਕਾਂ ਨੂੰ ਵੀ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਜੋ ਕਿ ਧੀ ਪੈਦਾ ਹੋਣ ‘ਤੇ ਮੂੰਹ ਲਟਕਾ ਲੈਂਦੇ ਹਨ ਅਤੇ ਨਵਜਾਤ ਬੱਚੀ ਨੂੰ ਖੁਦ ‘ਤੇ ਬੋਝ ਸਮਝਣ ਲੱਗ ਪੈਂਦੇ ਹਨ ।

Kiran Tabeir mother-

image from instagramਅੱਜ ਬੇਸ਼ੱਕ ਸਾਡੇ ਸਮਾਜ ‘ਚ ਮੁੰਡਿਆਂ ਅਤੇ ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰ ਲੋਕਾਂ ਦੀ ਮਾਨਸਿਕਤਾ ‘ਚ ਹਾਲੇ ਵੀ ਬਦਲਾਅ ਨਹੀਂ ਆਇਆ ਹੈ । ਲੋਕਾਂ ਦੀ ਸੌੜੀ ਮਾਨਸਿਕਤਾ ਕਾਰਨ ਕੁੜੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

 

View this post on Instagram

 

A post shared by Kiran Tabeir (@kirantabeiroffical)

You may also like