ਆਲੀਆ ਭੱਟ ਦਾ ਇਹ ਛੋਟਾ ਵਰਜਨ ਸੋਸ਼ਲ ਮੀਡੀਆ ਤੇ ਛਾਇਆ, ਵੇਖੋ ਵੀਡੀਓ

written by Shaminder | February 10, 2022

ਆਲੀਆ ਭੱਟ  (Alia Bhatt)ਏਨੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ (gangubai kathiawadi) ਨੂੰ ਲੈ ਕੇ ਸੁਰਖੀਆਂ ਚ ਹੈ । ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੇ ਹਨ । ਅਜਿਹੇ 'ਚ ਇੱਕ ਛੋਟੀ ਜਿਹੀ ਬੱਚੀ ਕਿਆਰਾ ਖੰਨਾ ਦੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵੇਖੇ ਜਾ ਰਹੇ ਹਨ । ਇਸ ਬੱਚੀ ਨੇ ਆਲੀਆ ਭੱਟ ਦੀ ਇਸ ਫ਼ਿਲਮ ਦੇ ਡਾਇਲਾਗਸ ਬੋਲ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ ।ਸੋਸ਼ਲ ਮੀਡੀਆ 'ਤੇ ਨਾ ਸਿਰਫ ਡਾਇਲਾਗਸ ਸਗੋਂ ਕਿਆਰਾ ਦੇ ਐਕਸਪ੍ਰੈਸ਼ਨ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕ ਉਸ ਦੇ ਦੀਵਾਨੇ ਹੋ ਰਹੇ ਹਨ। ਇਸ ਵੀਡੀਓ ਨੂੰ ਉਸਦੀ ਮਾਂ ਸ਼ਿਵਾਨੀ ਖੰਨਾ ਨੇ ਸ਼ੇਅਰ ਕੀਤਾ ਹੈ।

Alia bhatt image From instagram

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਸਿੰਘ ਨੇ ਸੈਫ ਅਲੀ ਖ਼ਾਨ ਦੇ ਨਾਲ ਚੋਰੀ ਛਿਪੇ ਰਚਾਇਆ ਸੀ ਵਿਆਹ, ਇਨ੍ਹਾਂ ਅਦਾਕਾਰਾਂ ਦੇ ਨਾਲ ਵੀ ਜੁੜਿਆ ਰਿਹਾ ਨਾਮ

ਵੀਡੀਓ ਦੀ ਕੈਪਸ਼ਨ ਦਿੰਦੇ ਹੋਏ, ਉਸਨੇ ਲਿਖਿਆ, 'ਇਹ ਸਭ ਤੋਂ ਪਿਆਰੀ ਅਤੇ ਕਿਊਟ ਨੂੰ ਸਮਰਪਿਤ ਹੈ। ਤੁਹਾਡੇ ਨਾਲ ਵਿਅਕਤੀਗਤ ਰੂਪ ਵਿੱਚ ਮਿਲਣਾ ਅਤੇ ਕੰਮ ਕਰਨਾ ਇੱਕ ਸੁਪਨੇ ਵਰਗਾ ਹੈ। ਤੁਹਾਡੀ ਫਿਲਮ ਲਈ ਸ਼ੁਭਕਾਮਨਾਵਾਂ ਭੇਜ ਰਹੀ ਹਾਂ... ਗੰਗੂਬਾਈ ਜ਼ਿੰਦਾਬਾਦ। ਉਮੀਦ ਹੈ ਕਿ ਤੁਹਾਨੂੰ ਕਿਆਰਾ ਦਾ ਇਹ ਵੀਡੀਓ ਪਸੰਦ ਆਵੇਗਾ। ਉਹ ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਦੇ ਡਾਇਲਾਗਸ ਨਾਲ ਲਿਪਸਿੰਗ ਕਰਦੀ ਹੈ।

Alia bhatt image From insagram

ਵਾਇਰਲ ਹੋਈ ਰੀਲ 'ਚ ਕਿਆਰਾ ਫਿਲਮ ਦੇ ਟ੍ਰੇਲਰ ਦੇ ਡਾਇਲਾਗਸ ਨੂੰ ਕਾਪੀ ਕਰਦੇ ਹੋਏ ਕਹਿੰਦੀ ਹੈ, ''ਜ਼ਮੀਨ ਪਰ ਬੈਠੀ ਹੁਈ ਬਹੁਤ ਅੱਛੀ ਲਗੀ ਹੈ ਤੂੰ, ਆਦਤ ਡਾਲ ਲੇ।'' ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਿਆਰਾ ਖੰਨਾ ਨੇ ਹੋਰ ਵੀ ਕਈ ਫਿਲਮਾਂ ਦੇ ਡਾਇਲਾਗਸ ਤੇ ਵੀਡੀਓ ਬਣਾਏ ਸਨ । ਜਿਸ 'ਚ ਸ਼ਹੀਦ ਵਿਕਰਮ ਬੱਤਰਾ ਦੇ ਜੀਵਨ ਤੇ ਬਣੀ ਫ਼ਿਲਮ 'ਸ਼ੇਰਸ਼ਾਹ' 'ਤੇ ਵੀ ਵੀਡੀਓ ਬਣਾਏ ਸਨ, ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋਏ ਸਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਆਲੀਆ ਭੱਟ ਦੇ ਇਸ ਛੋਟੇ ਵਰਜਨ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਰਿਐਕਸ਼ਨ ਦੇ ਰਹੇ ਹਨ ।

You may also like