
ਗਿੱਪੀ ਗਰੇਵਾਲ (Gippy Grewal) ਦਾ ਨਾਮ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਅਤੇ ਅਦਾਕਾਰਾਂ ਦੀ ਸੂਚੀ ‘ਚ ਆਉਂਦਾ ਹੈ । ਪੰਜਾਬੀ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਸੀ । ਅੱਜ ਅਸੀਂ ਤੁਹਾਨੂੰ ਗਿੱਪੀ ਗਰੇਵਾਲ ਦੇ ਇੱਕ ਅਜਿਹੇ ਗੀਤ (Song)ਦੇ ਬਾਰੇ ਦੱਸਣ ਜਾ ਰਹੇ ਹਨ । ਜਿਸ ਗੀਤ ਨੇ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਦਿਵਾਈ ।
ਹੋਰ ਪੜ੍ਹੋ : ਬਿੱਗ ਬੌਸ ਸੀਜ਼ਨ 16 – ਪਹਿਲੇ ਹੀ ਦਿਨ ਨਿਮਰਤ ਕੌਰ ਨੂੰ ਬਿੱਗ ਬੌਸ ਤੋਂ ਪਈਆਂ ਝਿੜਕਾਂ
ਉਸ ਵੇਲੇ ਇਹ ਗੀਤ ਕਾਫੀ ਮਸ਼ਹੂਰ ਹੋਇਆ ਸੀ ਅਤੇ ਇਸੇ ਗੀਤ ਤੋਂ ਬਾਅਦ ਘਰ-ਘਰ ਲੋਕ ਉਨ੍ਹਾਂ ਨੂੰ ਪਛਾਨਣ ਲੱਗ ਪਏ ਸਨ । ਇਹ ਗੀਤ ਖੁਦ ਗਿੱਪੀ ਗਰੇਵਾਲ ਨੂੰ ਵੀ ਬੇਹੱਦ ਪਸੰਦ ਹੈ । ਜੀ ਹਾਂ ਇੱਕ ਇੰਟਰਵਿਊ ‘ਚ ਗਾਇਕ ਨੇ ਖੁਲਾਸਾ ਕੀਤਾ ਹੈ ਕਿ ‘ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ’ ਗੀਤ ਨੇ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਦਿਵਾਈ ਸੀ ਅਤੇ ਇਹ ਉਨ੍ਹਾਂ ਦਾ ਪਸੰਦੀਦਾ ਗੀਤ ਵੀ ਹੈ ।

ਹੋਰ ਪੜ੍ਹੋ : ਮੰਦਰ ‘ਚ ਮੁਆਫ਼ੀ ਮੰਗਣ ਗਏ ਜੀ ਖ਼ਾਨ ਨੂੰ ਲੈ ਕੇ ਲੁਧਿਆਣਾ ‘ਚ ਦੋ ਗੁੱਟਾਂ ‘ਚ ਝਗੜਾ, ਵੀਡੀਓ ਹੋ ਰਿਹਾ ਵਾਇਰਲ
ਕੋਈ ਸਮਾਂ ਸੀ ਗਿੱਪੀ ਗਰੇਵਾਲ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਰੜਾ ਸੰਘਰਸ਼ ਕਰ ਰਹੇ ਸਨ, ਪਰ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਉਹ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰਨ ‘ਚ ਕਾਮਯਾਬ ਰਹੇ ਹਨ ।

ਅੱਜ ਕੱਲ੍ਹ ਉਹ ਜਿੱਥੇ ਕਾਮਯਾਬ ਗਾਇਕ ਹਨ, ਉੱਥੇ ਹੀ ਕਾਮਯਾਬ ਅਦਾਕਾਰ ਦੇ ਤੌਰ ‘ਤੇ ਵੀ ਖੁਦ ਨੂੰ ਸਥਾਪਿਤ ਕਰ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦੇ ਵੱਲੋਂ ਬਣਾਈ ਗਈ ਫ਼ਿਲਮ ‘ਕ੍ਰਿਮੀਨਲ’ ‘ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਅਰਦਾਸ’ , ‘ਅਰਦਾਸ ਕਰਾਂ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਬਣਾਈਆਂ ਹਨ ।