ਹਜ਼ਾਰਾਂ ਲੋਕਾਂ ਨੇ ਪਸੰਦ ਕੀਤੀ ਖ਼ਾਨ ਸਾਬ ਵੱਲੋਂ ਸ਼ੇਅਰ ਕੀਤੀ ਵੀਡੀਓ, ਮੁੰਡੇ ਦੀ ਆਵਾਜ਼ ਸੁਣਕੇ ਤੁਸੀਂ ਵੀ ਹੋ ਜਾਓਗੇ ਮੰਤਰ ਮੁਗਧ

written by Rupinder Kaler | May 18, 2021 04:52pm

ਗਾਇਕ ਖ਼ਾਨ ਸਾਬ ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਹਨਾਂ ਦੇ ਗਾਣੇ ਹਰ ਕੋਈ ਪਸੰਦ ਕਰਦਾ ਹੈ ਕਿਉਂਕਿ ਉਹਨਾਂ ਦੀ ਆਵਾਜ਼ ਹਰ ਇੱਕ ਦੀ ਰੂਹ ਨੂੰ ਸਕੂਨ ਦਿੰਦੀ ਹੈ । ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਜਿੱਥੇ ਉਹ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਹਨ ।

khan saab

ਹੋਰ ਪੜ੍ਹੋ :

ਸੱਜਣ ਅਦੀਬ ਦਾ ਨਵਾਂ ਗੀਤ ‘Jodi’ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਪਸੰਦ, ਦੇਖੋ ਵੀਡੀਓ

ਹਾਲ ਹੀ ਵਿੱਚ ਉਹਨਾਂ ਨੇ ਆਪਣੇ ਯੂਟਿਊਬ ਚੈਨਲ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਇੱਕ ਮੁੰਡੇ ਦਾ ਹੈ ਜੋ ਕਬਾੜ ਦੀ ਦੁਕਾਨ ਤੇ ਕੰਮ ਕਰਦਾ ਹੈ । ਵੀਡੀਓ ਵਿੱਚ ਰਾਹੁਲ ਨਾਂਅ ਦਾ ਇਹ ਮੁੰਡਾ ਗਾਣਾ ਵੀ ਸੁਣਾਉਂਦਾ ਹੈ ।

Tumba - Khan Saab Tumba - Khan Saab

ਜਿਸ ਤੋਂ ਬਾਅਦ ਖ਼ਾਨ ਸਾਬ ਇਸ ਮੁੰਡੇ ਬਾਰੇ ਦੱਸਦੇ ਹਨ ਕਿ ਇਹ ਕਬਾੜ ਦੀ ਦੁਕਾਨ ਵਿੱਚ ਕੰਮ ਕਰਨ ਵਾਲਾ ਹੀਰਾ ਹੈ । ਜਿਸ ਦਾ ਉਹ ਗਾਣਾ ਰਿਕਾਰਡ ਕਰਵਾਉਣਗੇ ਤੇ ਉਸ ਦੇ ਲਿਖੇ ਗਾਣੇ ਗਾਉੇਣਗੇ । ਇਸ ਵੀਡੀਓ ਨੂੰ ਖ਼ਾਨ ਸਾਬ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

You may also like