
ਟਿਕਟੌਕ ਸਟਾਰ ਕਿਲੀ ਪਾਲ (Kili Paul) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦਾ ਹੈ । ਉਹ ਅਕਸਰ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦਾ ਹੋਇਆ ਨਜ਼ਰ ਆਉਂਦਾ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦਿਲਜੀਤ ਦੋਸਾਂਝ (Diljit Dosanjh) ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ (Babe Bhangra Paunde Ne) ਦੇ ਗੀਤ ‘ਕੋਕਾ’ (Koka) ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਪਾਕਿਸਤਾਨੀ ਅਦਾਕਾਰ ਦੇ ਨਾਲ ਡੇਟਿੰਗ ਦੀਆਂ ਖ਼ਬਰਾਂ ‘ਤੇ ਅਮੀਸ਼ਾ ਪਟੇਲ ਨੇ ਦਿੱਤਾ ਰਿਐਕਸ਼ਨ, ਕਿਹਾ ‘ਇਹ ਮਾਮਲਾ ਬਹੁਤ ਕਰੇਜ਼ੀ ਅਤੇ….’
ਇਸ ਵੀਡੀਓ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹੋਏ ਉਸ ਨੇ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਨਾਲ ਸਰਗੁਨ ਮਹਿਤਾ ਨੂੰ ਵੀ ਟੈਗ ਕੀਤਾ ਹੈ । ਇਸ ਵੀਡੀਓ ਨੂੰ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਵੱਖੋ ਵੱਖਰੇ ਦੇਸ਼ਾਂ ਦੇ ਇਨ੍ਹਾਂ ਤਿੰਨ ਕਲਾਕਾਰਾਂ ਨੇ ਭਾਰਤੀ ਗੀਤ ‘ਤੇ ਕੀਤਾ ਡਾਂਸ, ਖੂਬ ਵਟੋਰੀ ਵਾਹ-ਵਾਹੀ, ਵੇਖੋ ਵੀਡੀਓ
ਇਹ ਗੀਤ ਬੀਤੇ ਦਿਨੀਂ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਦਿਲਜੀਤ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੁਸ਼ਹਿਰੇ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ । ਇਸ ਫ਼ਿਲਮ ‘ਚ ਪਹਿਲੀ ਵਾਰ ਸਰਗੁਨ ਅਤੇ ਦਿਲਜੀਤ ਦੀ ਜੋੜੀ ਨੂੰ ਇੱਕਠੇ ਕੰਮ ਕਰਦੇ ਹੋਏ ਤੁਸੀਂ ਵੇਖ ਪਾਓਗੇ ।
ਦਿਲਜੀਤ ਦੇ ਫੈਨਸ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਫ਼ਿਲਮ ‘ਹੌਂਸਲਾ ਰੱਖ’ ‘ਚ ਨਜ਼ਰ ਆਏ ਸਨ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ ।
View this post on Instagram