ਟਾਈਟੈਨਿਕ ਜਹਾਜ਼ ਇੱਕ ਵਾਰ ਮੁੜ ਤੋਂ ਡੁੱਬਿਆ, ਵਿਦੇਸ਼ ‘ਚ ਨਹੀਂ ਮੁਕਤਸਰ ਸਾਹਿਬ ‘ਚ ਡੁੱਬਿਆ, ਵੇਖੋ ਵੀਡੀਓ

written by Shaminder | August 01, 2022

ਟਾਈਟੈਨਿਕ ਜਹਾਜ਼ (Titanic) ਇੱਕ ਵਾਰ ਮੁੜ ਤੋਂ ਡੁੱਬ ਗਿਆ ਹੈ । ਇਹ ਜਹਾਜ਼ ਕਿਤੇ ਵਿਦੇਸ਼ ‘ਚ ਨਹੀਂ ਬਲਕਿ ਸ਼੍ਰੀ ਮੁਕਤਸਰ ਸਾਹਿਬ ‘ਚ ਡੁੱਬਿਆ ਹੈ । ਸਾਡੀ ਇਹ ਗੱਲ ਸੁਣ ਕੇ ਸ਼ਾਇਦ ਤੁਹਾਨੂੰ ਸਾਡੀ ਆਖੀ ਗੱਲ ‘ਤੇ ਯਕੀਨ ਨਾ ਹੋਵੇ । ਪਰ ਇਹ ਹੈ ਬਿਲਕੁਲ ਸੱਚ । ਜੀ ਹਾਂ ਇਹ ਵੀਡੀਓ ‘ਚ ਦਿਖਾਈ ਦੇਣ ਵਾਲਾ ਜਹਾਜ਼ ਅਸਲ ‘ਚ ਮਸ਼ਹੂਰ ਟਾਈਟੈਨਿਕ ਜਹਾਜ਼ ਦਾ ਮਾਡਲ ਹੈ ਜੋ 1921 ‘ਚ ਬਰਫ ਦੇ ਨਾਲ ਟਕਰਾਉਣ ਦੇ ਕਾਰਨ ਡੁੱਬ ਗਿਆ ਸੀ ।

tiatanic,-

ਹੋਰ ਪੜ੍ਹੋ : ਜਸਪਿੰਦਰ ਚੀਮਾ ਨੇ ਛੋਟੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਵ-ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਇਹ ਮਾਡਲ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਸਥਾਨਕ ਮੇਲੇ ਦਾ ਹੈ।ਜਿਸ ਨੂੰ ਢਾਹਿਆ ਗਿਆ ਹੈ । ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਨੂੰ ਢਾਹੁਣ ਦੇ ਦੌਰਾਨ ਸ਼ਹਿਰ ‘ਚ ਤੇਜ਼ ਹਵਾਵਾਂ ਚੱਲਣ ਲੱਗੀਆਂ । ਦੱਸ ਦਈਏ ਕਿ ਟਾਈਟੈਨਿਕ ਬਰਤਾਨਵੀਂ ਬੇੜਾ ਸੀ ਜੋ 1921 ‘ਚ ਬਰਫ ਦੇ ਨਾਲ ਟਕਰਾਉਣ ਦੇ ਕਾਰਨ ਸਮੁੰਦਰ ‘ਚ ਡੁੱਬ ਗਿਆ ਸੀ ।

ਹੋਰ ਪੜ੍ਹੋ : ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

ਇਸ ਦੇ ਕਾਰਨ ਪੰਦਰਾਂ ਸੌ ਦੇ ਕਰੀਬ ਲੋਕਾਂ ਦੀ ਜਾਨ ਵੀ ਚਲੀ ਗਈ ਸੀ । ਇਹ ਅਜੋਕੇ ਇਤਿਹਾਸ ‘ਚ ਸਭ ਤੋਂ ਭਿਆਨਕ ਅਤੇ ਮਾਰੂ ਹਾਦਸਿਆਂ ਚੋਂ ਇੱਕ ਸੀ । ਟਾਈਟੈਨਿਕ ਜਹਾਜ਼ ਹਾਦਸੇ ‘ਤੇ ਹਾਲੀਵੁੱਡ ‘ਚ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ ।

 

ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।‘ਟਾਈਟੈਨਕ’ ਜਿਸ ਬਾਰੇ ਕਿਹਾ ਗਿਆ ਸੀ ਕਿ ਇਹ ਡੁੱਬ ਨਹੀਂ ਸਕਦਾ, ਟਾਈਟੈਨਕ ਨੂੰ ‘ਸ਼ਿੱਪ ਆਫ ਡਰੀਮਜ਼’ ਵੀ ਕਿਹਾ ਕਿਹਾ ਗਿਆ ਸੀ।

You may also like