
ਅੱਜ ਦੇਵ ਖਰੌੜ ਦਾ ਜਨਮ ਦਿਨ ਹੈ। ਉਹਨਾਂ ਦੇ ਜਨਮ ਦਿਨ ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਹਨਾਂ ਦਾ ਜਨਮ 22 ਅਪ੍ਰੈਲ ਨੂੰ ਪਟਿਆਲਾ ਦੇ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀ ਪੜਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਹੈ। ਦੇਵ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਇਕ ਥੀਏਟਰ ਦੇ ਆਰਟਿਸਟ ਵਜੋਂ ਕੀਤੀ ਸੀ।

ਹੋਰ ਪੜ੍ਹੋ :
ਅਰਸ਼ੀ ਖਾਨ ਦੀ ਕੋਰੋਨਾ ਰਿਪੋਰਟ ਆਈ ਪਾਜਟਿਵ, ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਕੀਤੀ ਅਪੀਲ

2015 ਵਿੱਚ ਉਹਨਾਂ ਦੀ ਫਿਲਮ ‘ਰੁਪਿੰਦਰ ਗਾਂਧੀ’ ਰਿਲੀਜ਼ ਹੋਈ ਜਿਸ ਵਿੱਚ ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ।ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ । ਜਿਹਨਾਂ ਵਿੱਚ ਉਹਨਾ ਦੇ ਦਮਦਾਰ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ।

ਫ਼ਿਲਮਾਂ ਵਿੱਚ ਦਮਦਾਰ ਕਿਰਦਾਰ ਕਰਨ ਵਾਲੇ ਦੇਵ ਖਰੌੜ ਇੱਕ ਚੀਜ਼ ਤੋਂ ਬਹੁਤ ਡਰਦੇ ਹਨ ਜਿਸ ਦਾ ਖੁਲਾਸਾ ਉਹਨਾਂ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੰਟਰਵਿਊ ਵਿੱਚ ਕੀਤਾ ਸੀ । ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਨੂੰ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਦੌਰਾਨ ਬਹੁਤ ਡਰ ਲੱਗਦਾ ਹੈ । ਇਸ ਲਈ ਉਹ ਹਮੇਸ਼ਾ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਬੱਚਦੇ ਹਨ । ਇਸ ਤੋਂ ਇਲਾਵਾ ਦੇਵ ਬਾਲੀਬਾਲ ਤੇ ਕ੍ਰਿਕੇਟ ਦੇ ਚੰਗੇ ਖਿਡਾਰੀ ਹਨ ।