
ਇਰਫਾਨ ਖ਼ਾਨ ਦੀ ਅੱਜ ਪਹਿਲੀ ਬਰਸੀ ਹੈ । ਇਸ ਮੌਕੇ ‘ਤੇ ਮਰਹੂਮ ਅਦਾਕਾਰ ਦੇ ਬੇਟੇ ਬਾਬਿਲ ਨੇ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ । ਹਰ ਕੋਈ ਇਰਫਾਨ ਖ਼ਾਨ ਦੀ ਪਹਿਲੀ ਬਰਸੀ ‘ਤੇ ਅਦਾਕਾਰ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ । ਟੀਵੀ ਸੀਰੀਅਲ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਰਫਾਨ ਖ਼ਾਨ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ ।

ਹੋਰ ਪੜ੍ਹੋ :ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦੇ ਨਾਲ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਅੱਜ ਅਸੀਂ ਤੁਹਾਨੂੰ ਇਰਫਾਨ ਖ਼ਾਨ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ । ਇਰਫਾਨ ਖ਼ਾਨ ਦਾ ਜਨਮ ਇਕ ਮੁਸਲਮਾਨ ਪਰਿਵਾਰ ‘ਚ ਹੋਇਆ ਸੀ । ਪਰ ਤੁਹਾਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਵੇਗੀ ਕਿ ਇਰਫਾਨ ਖ਼ਾਨ ਸ਼ੁੱਧ ਸ਼ਾਕਾਹਾਰੀ ਸਨ ।

ਜਿਸ ਦੇ ਚੱਲਦੇ ਪਰਿਵਾਰ ਵਾਲੇ ਖਾਸ ਕਰਕੇ ਉਨ੍ਹਾਂ ਦੇ ਪਿਤਾ ਮਜ਼ਾਕ ਉਡਾਉਂਦੇ ਹੁੰਦੇ ਸਨ ‘ਇਹ ਤਾਂ ਪਠਾਣ ਦੇ ਘਰ ਬ੍ਰਾਹਮਣ ਪੈਦਾ ਹੋ ਗਿਆ’। ਉਨ੍ਹਾਂ ਨੇ ਜ਼ਿੰਦਗੀ ਭਰ ਮਾਸ ਮੱਛੀ ਨੂੰ ਨਹੀਂ ਖਾਧਾ ਸੀ । ਇਰਫਾਨ ਖ਼ਾਨ ਨੇ ਸਾਲ 1995 ‘ਚ ਸੁਤਾਪਾ ਸਿਕੰਦਰ ਨਾਲ ਵਿਆਹ ਕਰਵਾਇਆ ਸੀ ।
View this post on Instagram
ਕਿਹਾ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਡਰਾਮਾ ਸਕੂਲ ‘ਚ ਹੋਈ ਸੀ । ਜਿੱਥੇ ਸੁਤਾਪਾ ਵਿਦਿਆਰਥਣ ਸੀ ਅਤੇ ਇੱਥੇ ਹੀ ਦੋਵਾਂ ਦੀ ਦੋਸਤੀ ਪਿਆਰ ‘ਚ ਬਦਲ ਗਈ ।