
ਲਹਿੰਬਰ ਹੁਸੈਨਪੁਰੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਫੈਨਸ ਜਨਮ ਦਿਨ ‘ਤੇ ਵਧਾਈ ਦੇ ਰਹੇ ਹਨ । ਲਹਿੰਬਰ ਹੁਸੈਨਪੁਰੀ ਅਜਿਹੇ ਗਾਇਕ ਹਨ ਜਿਸ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਨੂੰ ਕੀਲਿਆ ਹੈ ।ਬੁਲੰਦ ਆਵਾਜ਼ ਦੇ ਮਾਲਕ ਲਹਿੰਬਰ ਹੁਸੈਨਪੁਰੀ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਵੀ ਗੀਤ ਗਾਏ ਹਨ ।ਲਹਿੰਬਰ ਹੁਸੈਨਪੁਰੀ ਨੇ ਕਈ ਹਿੱਟ ਗੀਤ ਗਾਏ ਹਨ ।

ਹੋਰ ਪੜ੍ਹੋ : ਨੇਹਾ ਕੱਕੜ ਨਾਲ ਬ੍ਰੇਕਅਪ ਨੂੰ ਲੈ ਕੇ ਹਿਮਾਂਸ਼ ਕੋਹਲੀ ਨੇ ਕਹੀ ਹੁਣ ਨਵੀਂ ਗੱਲ

ਜੋ ਕਾਫੀ ਮਕਬੂਲ ਹੋਏ ਹਨ । ਉਨ੍ਹਾਂ ਦੇ ਗੀਤਾਂ ‘ਚ ‘ਜੇ ਜੱਟ ਵਿਗੜ ਗਿਆ’, ‘ਮਣਕੇ’, ‘ਮਿੱਤਰਾਂ ਦੀ ਜਾਨ’ ਸਣੇ ਕਈ ਗੀਤ ਸ਼ਾਮਿਲ ਹਨ ।ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਏ ਨੇ ।ਇਸ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਲਹਿੰਬਰ ਹੁਸੈਨਪੁਰੀ ਇੱਕ ਅਜਿਹੇ ਗਾਇਕ ਜੋ ਮਿਹਨਤ ਅਤੇ ਸੰਘਰਸ਼ ਦੀ ਭੱਠੀ ‘ਚ ਤਪ ਕੇ ਸੋਨਾ ਬਣ ਗਏ । ਇਸ ਗਾਇਕ ਦਾ ਜਨਮ 1977 ‘ਚ ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਹੋਇਆ ਸੀ ।

ਪਰ ਉਸ ਤੋਂ ਬਾਅਦ ਉਹ ਪੰਜਾਬ ਦੇ ਸ਼ਹਿਰ ਜਲੰਧਰ ਕੋਲ ਸਥਿਤ ਇੱਕ ਪਿੰਡ ਕੋਲ ਆ ਕੇ ਵੱਸ ਗਏ ਸਨ । ਪਰ ਲਹਿੰਬਰ ਹੁਸੈਨਪੁਰੀ ਅੱਜ ਜਿਸ ਮੁਕਾਮ ‘ਤੇ ਹਨ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਨ੍ਹਾਂ ਨੂੰ ਲੰਬਾ ਅਤੇ ਕਰੜਾ ਸੰਘਰਸ਼ ਕਰਨਾ ਪਿਆ ਸੀ ।
View this post on Instagram
ਦਰਅਸਲ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸੁਪਰ ਸਟਾਰ ‘ਚ ਇੱਕ ਵਾਰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ।ਘਰ ‘ਚ ਚਾਰ ਭਰਾ ਅਤੇ ਪਿਤਾ ਸਨ । ਜਦਕਿ ਮਾਂ ਅਤੇ ਕੋਈ ਵੀ ਭੈਣ ਨਾਂ ਹੋਣ ਕਾਰਨ ਘਰ ਦਾ ਸਾਰਾ ਕੰਮ ਕਾਜ ਉਨ੍ਹਾਂ ਨੂੰ ਖੁਦ ਹੀ ਕਰਨਾ ਪੈਂਦਾ ਸੀ ਅਤੇ ਰੋਟੀ ਤੱਕ ਲਹਿੰਬਰ ਪਕਾਉਂਦੇ ਸਨ ।ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਪਰਿਵਾਰ ਚੋਂ ਹੀ ਮਿਲੀ ।ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਬਾਲਪਣ ‘ਚ ਹੀ ਸ਼ੁਰੂ ਹੋ ਗਈ ਸੀ ।ਪਿੰਡ ਦੇ ਸਕੂਲ ‘ਚ ਪੜਨ ਵਾਲੇ ਲਹਿੰਬਰ ਨੇ ਸਕੂਲ ‘ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ।