ਨਵਾਜ਼ੁਦੀਨ ਸਿੱਦੀਕੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹੋਈ ਫ਼ਿਲਮੀ ਕਰੀਅਰ ਦੀ ਸ਼ੁਰੂਆਤ

written by Shaminder | May 19, 2021 04:49pm

ਨਵਾਜ਼ੁਦੀਨ ਸਿੱਦੀਕੀ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਅਦਾਕਾਰ ਦੇ ਫ਼ਿਲਮੀ ਸਫਰ ਬਾਰੇ ਦੱਸਾਂਗੇ । ਨਵਾਜ਼ੁਦੀਨ ਸਿੱਦੀਕੀ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਬਹੁਤ ਹੀ ਛੋਟੇ ਮੋਟੇ ਰੋਲ ਮਿਲਦੇ ਸਨ । ਪਰ ਉਨ੍ਹਾਂ ਨੂੰ ਅਸਲ ਪਛਾਣ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਆਮਿਰ ਖ਼ਾਨ ਦੀ ਫ਼ਿਲਮ ਸਰਫਰੋਸ਼ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਬਹੁਤ ਹੀ ਘੱਟ ਲੋਕਾਂ ਨੂੰ ਉਨ੍ਹਾਂ ਵੱਲੋਂ ਨਿਭਾਏ ਗਏ ਇਸ ਕਿਰਦਾਰ ਦੇ ਬਾਰੇ ਪਤਾ ਹੋਵੇਗਾ ।

navazudin Image From nawazuddin._siddiqui Instagram

ਹੋਰ ਪੜ੍ਹੋ : ਆਸਟ੍ਰੇਲੀਆ ਦੇ ਸਕੂਲਾਂ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ ਕਿਰਪਾਨ ’ਤੇ ਲਗਾਈ ਗਈ ਪਾਬੰਦੀ, ਰਵੀ ਸਿੰਘ ਨੇ ਜਤਾਇਆ ਦੁੱਖ 

nawazuddin Image From nawazuddin._siddiqui Instagram

ਸਾਲ 2021 ਤੱਕ ਉਨ੍ਹਾਂ ਨੇ ਕਈ ਛੋਟੀਆਂ ਵੱਡੀਆਂ ਫ਼ਿਲਮਾਂ ‘ਚ ਕੰਮ ਕੀਤਾ, ਪਰ ਉਨ੍ਹਾਂ ਨੂੰ ਕੋਈ ਖ਼ਾਸ ਪਛਾਣ ਨਹੀਂ ਮਿਲੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਅਨੁਰਾਗ ਕਸ਼ਯਪ ਦੀ ਫ਼ਿਲਮ ਗੈਂਗਸ ਆਫ ਵਾਸੇਪੁਰ ‘ਚ ਪੇਸ਼
ਕੀਤਾ ਜਿਸ ਤੋਂ ਬਾਅਦ ਉਨ੍ਹਾਂ ਦੀ ਗੱਡੀ ਨਿਕਲ ਤੁਰੀ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣ ਲੱਗੀਆਂ ।

nawazuddin Image From nawazuddin._siddiqui Instagram

ਇਸ ਤੋਂ ਬਾਅਦ ਨਵਾਜ਼ੂਦੀਨ ਸਿਦੀਕੀ ਕਈ ਫਿਲਮਾਂ ਵਿਚ ਛੋਟੇ ਕਿਰਦਾਰਾਂ ਵਿਚ ਨਜ਼ਰ ਆਏ ਪਰ ਉਦੋਂ ਤਕ ਉਨ੍ਹਾਂ ਨੂੰ ਉਹ ਜਗ੍ਹਾ ਨਹੀਂ ਮਿਲੀ ਜਿਸਦੀ ਉਨ੍ਹਾਂ ਨੂੰ ਉਮੀਦ ਸੀ।

ਅਨੁਭਵੀ ਅਦਾਕਾਰ ਦੀ ਕਿਸਮਤ ਨੇ ਸਾਲ 2012 ਵਿਚ ਇਕ ਨਵਾਂ ਮੋੜ ਲੈ ਲਿਆ, ਜਦੋਂ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫਿਲਮ 'ਗੈਂਗਸ ਆਫ਼ ਵਾਸੇਪੁਰ' ਨੇ ਉਨ੍ਹਾਂ ਨੂੰ ਰਾਤੋ-ਰਾਤ ਇਕ ਉੱਭਰਦਾ ਕਲਾਕਾਰ ਬਣਾਇਆ। ਇਸ ਫਿਲਮ ਵਿਚ ਉਨ੍ਹਾਂ ਨੇ ਫੈਜ਼ਲ ਖ਼ਾਨ ਦਾ ਕਿਰਦਾਰ ਨਿਭਾਇਆ ਜੋ ਅਜੇ ਵੀ ਸਿਨੇਮਾ ਪ੍ਰੇਮੀਆਂ ਨੂੰ ਪਸੰਦ ਹੈ।

 

You may also like