ਰਿਚਾ ਚੱਢਾ ਦਾ ਅੱਜ ਹੈ ਜਨਮ ਦਿਨ, ਖਾਸ ਦੋਸਤ ਅਲੀ ਫਜ਼ਲ ਨੇ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਵਧਾਈ

written by Shaminder | December 18, 2021

ਰਿਚਾ ਚੱਢਾ (Richa Chadha) ਦਾ ਅੱਜ ਜਨਮ ਦਿਨ  (Birthday) ਹੈ । ਇਸ ਮੌਕੇ ਉਨ੍ਹਾਂ ਦੇ ਦੋਸਤ ਅਤੇ ਹੋਣ ਵਾਲੇ ਪਤੀ ਨੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਰਿਚਾ ਚੱਢਾ ਦੇ ਖ਼ਾਸ ਦੋਸਤ ਅਲੀ ਫਜ਼ਲ (Ali Fazal) ਨੇ ਰਿਚਾ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਵਿਅਕਤੀ ਜਨਮਦਿਨ ਮੁਬਾਰਕ, ਮੈਨੂੰ ਸਾਡੇ ਘਰ ਦੀ ਬਹੁਤ ਯਾਦ ਆਉਂਦੀ ਹੈ ਅਤੇ ਅੱਜ ਇਸ ਨੂੰ ਮਨਾਉਣ ਲਈ ਮੈਂ ਤੁਹਾਡੇ ਨਾਲ ਹੋਣ ਨੂੰ ਯਾਦ ਕਰ ਰਿਹਾ ਹਾਂ। ਕੁਝ ਦਿਨਾਂ ਬਾਅਦ ਤੁਹਾਡੇ ਨਾਲ ਇਸ ਦਿਨ ਦਾ ਜਸ਼ਨ ਦਾ ਇੰਤਜ਼ਾਰ ਨਹੀਂ ਕਰ ਸਕਦਾ। ਲਵ ਯੂ ਇਸ ਸਾਲ ਦੇ ਮੇਰੇ ਕੁਝ ਮਨਪਸੰਦ ਪਲ ਇੱਥੇ ਹਨ’।

Richa Chadha image From instagram

ਹੋਰ ਪੜ੍ਹੋ : ਕਰਤਾਰ ਚੀਮਾ ਪ੍ਰੋਫੈਸਰ ਦੇ ਕਿਰਦਾਰ ‘ਚ ਆਉਣਗੇ ਨਜ਼ਰ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

ਇਸ ਦੇ ਨਾਲ ਹੀ ਅਲੀ ਫਜ਼ਲ ਨੇ ਕੁਝ ਵੀਡੀਓ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਜਣੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਦੱਸ ਦਈਏ ਕਿ ਰਿਚਾ ਚੱਢਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।

Ali Fazal image From instagram

ਰਿਚਾ ਚੱਢਾ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ‘ਓਏ ਲੱਕੀ ਲੱਕੀ ਕੀਤੀ ਸੀ ਅਤੇ ਅੱਜ ਇਕ ਪ੍ਰਤਿਭਾਸ਼ਾਲੀ ਅਭਿਨੇਤਰੀ ਬਣ ਗਈ ਹੈ। ਅੰਮ੍ਰਿਤਸਰ ਵਿੱਚ ਜਨਮੀ ਰਿਚਾ ਨਾ ਸਿਰਫ਼ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਸਗੋਂ ਆਪਣੇ ਬੇਮਿਸਾਲ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਅਸੀਂ ਤੁਹਾਨੂੰ ਉਨ੍ਹਾਂ ਦੇ  ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਕਹਾਣੀਆਂ ਦੱਸਦੇ ਹਾਂ। ਰਿਚਾ ਦਾ ਜਨਮ 18 ਦਸੰਬਰ 1986ਨੂੰ ਪੰਜਾਬ ਦੇ ਅੰਮ੍ਰਿਤਸਰ ‘ਚ ਹੋਇਆ ਸੀ। ਖਬਰਾਂ ਮੁਤਾਬਕ ਰਿਚਾ ਚੱਢਾ ਨੇ ਅਭੈ ਦਿਓਲ ਕੋਲ ਇੰਟਰਵਿਊ ਦੇ ਲਈ ਪਹੁੰਚ ਕੀਤੀ ਸੀ ਪਰ ਅਭੈ ਦਿਓਲ ਨੇ ਉਸ ਦਾ ਇੰਟਰਵਿਊ ਲੈਣ ਤੋਂ ਇਨਕਾਰ ਕਰ ਦਿੱਤਾ ਸੀ । ਇਸ ਦੇ ਬਾਵਜੂਦ ਅਦਾਕਾਰਾ ਨੇ ਹਾਰ ਨਹੀਂ ਮੰਨੀ ਅਤੇ ਬਾਅਦ ਵਿੱਚ ਅਦਾਕਾਰਾ ਅਭੈ ਦਿਓਲ ਦੇ ਨਾਲ ਹੀ ‘ਓਏ ਲੱਕੀ, ਲੱਕੀ ਲੱਕੀ ਓਏ’ ‘ਚ ਨਜ਼ਰ ਆਈ ਸੀ ।

 

View this post on Instagram

 

A post shared by ali fazal (@alifazal9)

 

You may also like