
ਰਾਜੇਸ਼ ਖੰਨਾ (Rjesh Khanna)ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਪ੍ਰਸ਼ੰਸਕ ਵੀ ਅੱਜ ਉਨ੍ਹਾਂ ਨੂੰ ਯਾਦ ਕਰ ਰਹੇ ਨੇ । ਰਾਜੇਸ਼ ਖੰਨਾ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਰਾਜੇਸ਼ ਖੰਨਾ ਨੇ ਡਿੰਪਲ ਕਪਾਡੀਆ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਸਮੇਂ ਰਾਜੇਸ਼ ਖੰਨਾ ਨੇ ਡਿੰਪਲ ਦੇ ਨਾਲ ਵਿਆਹ ਕਰਵਾਇਆ ਸੀ, ਉਸ ਸਮੇਂ ਰਾਜੇਸ਼ ਦੀ ਉਮਰ 40 ਸਾਲ ਸੀ ਜਦੋਂਕਿ ਡਿੰਪਲ ਕਪਾਡੀਆ ਮਹਿਜ਼ 16 ਸਾਲ ਦੀ ਸੀ । ਰਾਜੇਸ਼ ਖੰਨਾ ਨੇ ਅਰਾਧਨਾ, ਸਫਰ, ਨਮਕ ਹਰਾਮ, ਰੋਟੀ , ਸੌਤਨ, ਅਵਤਾਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ।

ਹੋਰ ਪੜ੍ਹੋ : ਪੁਖਰਾਜ ਭੱਲਾ ਦੀ ਫ਼ਿਲਮ ‘ਹੇਟਰਜ਼’ ਦਾ ਟ੍ਰੇਲਰ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ
ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਉਨ੍ਹਾਂ ਨੇ ਬਿਹਤਰੀਨ ਕਿਰਦਾਰ ਨਿਭਾਏ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਏਨਾਂ ਜ਼ਿਆਦਾ ਪਸੰਦ ਕੀਤਾ ਗਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਫ਼ਿਲਮ ਮੇਕਰਸ ਦੀ ਲਾਈਨ ਲੱਗ ਗਈ ਸੀ ।ਨਿਰਮਾਤਾ-ਨਿਰਦੇਸ਼ਕ ਰਾਜੇਸ਼ ਖੰਨਾ ਦੇ ਘਰ ਦੇ ਬਾਹਰ ਲਾਈਨ 'ਚ ਖੜ੍ਹੇ ਰਹਿੰਦੇ ਸਨ।

ਉਹ ਮੂੰਹ ਮੰਗੀ ਕੀਮਤ ਦੇ ਕੇ 'ਕਾਕਾ' ਨੂੰ ਸਾਈਨ ਕਰਨਾ ਚਾਹੁੰਦਾ ਸੀ। ਇੱਕ ਵਾਰ ਰਾਜੇਸ਼ ਖੰਨਾ ਨੂੰ ਬਵਾਸੀਰ ਦੇ ਆਪਰੇਸ਼ਨ ਕਾਰਨ ਹਸਪਤਾਲ ਵਿੱਚ ਭਰਤੀ ਹੋਣਾ ਪਿਆ ਸੀ। ਦਾਖ਼ਲ ਹੋਣ ਕਾਰਨ ਉਹ ਕਿਤੇ ਨਹੀਂ ਜਾ ਸਕਦਾ ਸੀ। ਨਿਰਮਾਤਾਵਾਂ ਨੇ ਉਸ ਸਮੇਂ ਹਸਪਤਾਲ 'ਚ ਉਨ੍ਹਾਂ ਦੇ ਆਲੇ-ਦੁਆਲੇ ਕਮਰੇ ਬੁੱਕ ਕਰਵਾ ਲਏ ਸਨ ਤਾਂ ਜੋ ਮੌਕਾ ਮਿਲਦੇ ਹੀ ਉਹ ਆਪਣੀਆਂ ਫਿਲਮਾਂ ਦੀ ਕਹਾਣੀ ਰਾਜੇਸ਼ ਨੂੰ ਸੁਣਾ ਸਕਣ। ਰਾਜੇਸ਼ ਖੰਨਾ ਦਾ ਨਾਮ ਅੰਜੂ ਮਹਿੰਦਰੂ ਦੇ ਨਾਲ ਵੀ ਜੁੜਿਆ ਸੀ । ਅੰਜੂ ਵੀ ਰਾਜੇਸ਼ ਦੇ ਪਿਆਰ ‘ਚ ਪਾਗਲ ਸੀ। ਪਰ ਇਸ ਤੋਂ ਬਾਅਦ ਅਦਾਕਾਰ ਦਾ ਦਿਲ ਡਿੰਪਲ ‘ਤੇ ਆ ਗਿਆ ਸੀ । ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ । ਰਾਜੇਸ਼ ਖੰਨਾ ਨੂੰ ਇੰਡਸਟਰੀ ‘ਚ ਕਾਕਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ ।
View this post on Instagram