ਮਰਹੂਮ ਗਾਇਕ ਰਾਜ ਬਰਾੜ ਦਾ ਅੱਜ ਹੈ ਜਨਮ ਦਿਨ, ਧੀ ਸਵੀਤਾਜ ਨੇ ਤਸਵੀਰਾਂ ਸਾਂਝੀਆਂ ਕਰਕੇ ਕੀਤਾ ਯਾਦ

written by Shaminder | January 03, 2022

ਮਰਹੂਮ ਗਾਇਕ ਰਾਜ ਬਰਾੜ (Raj Brar) ਦਾ ਅੱਜ ਜਨਮ ਦਿਨ (Birthday )ਹੈ ।ਇਸ ਮੌਕੇ ‘ਤੇ ਮਰਹੂਮ ਗਾਇਕ ਦੀ ਧੀ ਨੇ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪਿਤਾ ਨੂੰ ਯਾਦ ਕੀਤਾ ਹੈ । ਸਵੀਤਾਜ ਬਰਾੜ (Sweetaj Brar) ਨੇ ਆਪਣੇ ਪਿਤਾ ਜੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਪਾਪਾ, ਮੈਂ ਤੁਹਾਨੂੰ ਮਿਸ ਕਰ ਰਹੀ ਹਾਂ ਅਤੇ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਹਮੇਸ਼ਾ ਮਾਣ ਮਹਿਸੂਸ ਕਰਵਾਉਂਦੀ ਰਹਾਂਗੀ’।

Raj Brar With Sweetaj Brar image From instagram

ਰਾਜ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਉਨ੍ਹਾਂ ਦੀ ਧੀ ਸਵੀਤਾਜ ਬਰਾੜ ਵੀ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ । ਇੱਕ ਇੰਟਰਵਿਊ ‘ਚ ਸਵੀਤਾਜ ਬਰਾੜ ਨੇ ਖੁਲਾਸਾ ਕੀਤਾ ਸੀ ਕਿ ਉਹ ਕਰੀਨਾ ਕਪੂਰ ਵਾਂਗ ਫ਼ਿਲਮ ‘ਜਬ ਵੀ ਮੈਟ’ ਵਰਗੀ ਫ਼ਿਲਮ ‘ਚ ਕੰਮ ਕਰਨਾ ਚਾਹੁੰਦੀ ਹੈ ।

RAJ Brar image From instagram

ਇਸ ਦੇ ਨਾਲ ਹੀ ਸਵੀਤਾਜ ਬਰਾੜ ਨੇ ਇੱਕ ਇੰਟਰਵਿਊ ‘ਚ ਆਪਣੇ ਪਿਤਾ ਰਾਜ ਬਰਾੜ ਬਾਰੇ ਖੁਲਾਸਾ ਕੀਤਾ ਸੀ ਕਿ ਉਸ ਦੇ ਪਿਤਾ ਨੇ ਜਦੋਂ ਇੱਕ ਫ਼ਿਲਮ ਬਣਾਈ ਸੀ ਤਾਂ ਫ਼ਿਲਮ ਬਨਾਉਣ ਵਾਲੀ ਕੰਪਨੀ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਸੀ । ਜਿਸ ਤੋਂ ਬਾਅਦ ਰਾਜ ਬਰਾੜ ਦੇ ਕਰੀਅਰ ਦਾ ਡਾਊਨਫਾਲ ਸ਼ੁਰੂ ਹੋ ਗਿਆ ਸੀ । ਪਰ ਮੁਸ਼ਕਿਲ ਦੀ ਇਸ ਘੜੀ ‘ਚ ਕੋਈ ਵੀ ਉਨ੍ਹਾਂ ਦੇ ਪਰਿਵਾਰ ਨਾਲ ਨਹੀਂ ਸੀ ਖੜਾ ਹੋਇਆ ।

ਸਵੀਤਾਜ ਨੇ ਥਿਏਟਰ ਵੀ ਕੀਤਾ ਹੋਇਆ ਹੈ ਅਤੇ ਸਕੂਲ ਸਮੇਂ ਦੌਰਾਨ ਉਹ ਕਈ ਪਲੇਅ 'ਚ ਭਾਗ ਵੀ ਲੈਂਦੀ ਰਹੀ ਹੈ ।ਸਵੀਤਾਜ ਬਰਾੜ ਆਪਣੇ ਪਿਤਾ ਵਾਂਗ ਆਪਣੀ ਜ਼ਿੰਦਗੀ 'ਚ ਨਿਮਰਤਾ ਵਰਗਾ ਗੁਣ ਧਾਰਨ ਕਰਨਾ ਚਾਹੁੰਦੀ ਹੈ ਅਤੇ ਉਸ ਦੀ ਤਮੰਨਾ ਹੈ ਕਿ ਪਿਤਾ ਦੀ ਸਿੱਧੇ ਸਾਦੇ ਰਹਿਣ ਦੀ ਆਦਤ ਨੂੰ ਉਹ ਵੀ ਆਪਣੀ ਜ਼ਿੰਦਗੀ 'ਚ ਧਾਰਨ ਕਰੇ ।

You may also like