ਅਕਤੂਬਰ ਮਹੀਨੇ ਦੀ ਸ਼ੁਰੂਆਤ ਕਰੋ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੀ ਫ਼ਿਲਮ ‘ਚੱਲ ਮੇਰਾ ਪੁੱਤ-3’ ਦੇ ਨਾਲ, ਕੱਲ ਬਣੇਗੀ ਸਿਨੇਮਾ ਘਰਾਂ ਦੀ ਰੌਣਕ

Written by  Lajwinder kaur   |  September 30th 2021 03:32 PM  |  Updated: September 30th 2021 03:32 PM

ਅਕਤੂਬਰ ਮਹੀਨੇ ਦੀ ਸ਼ੁਰੂਆਤ ਕਰੋ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੀ ਫ਼ਿਲਮ ‘ਚੱਲ ਮੇਰਾ ਪੁੱਤ-3’ ਦੇ ਨਾਲ, ਕੱਲ ਬਣੇਗੀ ਸਿਨੇਮਾ ਘਰਾਂ ਦੀ ਰੌਣਕ

Movie Release Chal Mera Putt 3: ਅਮਰਿੰਦਰ ਗਿੱਲ ਦੀ ਚਰਚਿਤ ਫ਼ਿਲਮ ‘ਚੱਲ ਮੇਰਾ ਪੁੱਤ’ ਜਿਸ ਦਾ ਤੀਜਾ ਭਾਗ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹੈ। ਜੀ ਹਾਂ ਕੱਲ ਯਾਨੀ ਕਿ 1 ਅਕਤੂਬਰ (Releasing 1st Oct 2021) ਨੂੰ ਚੱਲ ਮੇਰਾ ਪੁੱਤ-3 ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਅਮਰਿੰਦਰ ਗਿੱਲ Amrinder Gill ਦੇ ਫੈਨਜ਼ ਕਾਫੀ ਉਤਸੁਕ ਨੇ।

ਹੋਰ ਪੜ੍ਹੋ : ‘ਸ਼ੇਰ ਬੱਗਾ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ

feature imge of chal mera putt 3 trailer relesed-min image source- youtube

ਇੱਕ ਵਾਰ ਫਿਰ ਤੋਂ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ Simi Chahal ਵੱਡੇ ਪਰਦੇ ਉੱਤੇ ਇਕੱਠੇ ਨਜ਼ਰ ਆਉਣ ਵਾਲੇ ਨੇ। ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਇਸ ਵਾਰ ਜਿੰਦਰ ਤੇ ਸੈਵੀ ਦਾ ਪਿਆਰ ਪ੍ਰਵਾਨ ਚੜ੍ਹ ਪਾਉਂਦਾ ਹੈ ਜਾਂ ਨਹੀਂ । ਇਸ ਫ਼ਿਲਮ ਦੇ ਪਹਿਲੇ ਭਾਗ ਤੋਂ ਲੈ ਕੇ ਤੀਜੇ ਭਾਗ ਤੱਕ ਸਾਂਝਾ ਪੰਜਾਬ ਦੇ ਪਿਆਰ ਨੂੰ ਪੇਸ਼ ਕੀਤਾ ਹੈ।

ਹੋਰ ਪੜ੍ਹੋ : ਨੀਤੂ ਕਪੂਰ ਨੇ ਆਪਣੇ ਪੁੱਤਰ ਰਣਬੀਰ ਕਪੂਰ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਖ਼ਾਸ ਤਸਵੀਰ, ਭੈਣਾਂ ਰਿਧਿਮਾ ਤੇ ਕਰੀਨਾ ਨੇ ਭਰਾ ਨੂੰ ਦਿੱਤੀ ਵਧਾਈ

inside image of amrinder gill and simi chahal

ਫ਼ਿਲਮ ਦੇ ਤੀਜੇ ਭਾਗ ਨੂੰ ਵੀ ਡਾਇਰੈਕਟਰ ਜਨਜੋਤ ਸਿੰਘ ਨੇ ਹੀ ਡਾਇਰੈਕਟ ਕੀਤਾ ਹੈ ਤੇ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਟ੍ਰੇਲਰ ਤੋਂ ਹੀ ਪਤਾ ਚੱਲ ਗਿਆ ਹੈ ਕਿ ਫ਼ਿਲਮ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰੇਗੀ । ਟ੍ਰੇਲਰ ਅਜੇ ਤੱਕ ਟਰੈਂਡਿੰਗ ‘ਚ ਚੱਲ ਰਿਹਾ ਹੈ। ਟ੍ਰੇਲਰ ਚ ਸਭ ਤੋਂ ਵੱਧ ਧਿਆਨ ਖਿੱਚਿਆ ਹੈ ਅਮਰਿੰਦਰ ਗਿੱਲ ਦੀ ਬੁਢਾਪੇ ਵਾਲੀ ਲੁੱਕ ਨੇ।  ‘ਚੱਲ ਮੇਰਾ ਪੁੱਤ 3’ ‘ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਤੋਂ ਇਲਾਵਾ ਗੁਰਸ਼ਬਦ, ਹਰਦੀਪ ਗਿੱਲ, ਕਰਮਜੀਤ ਅਨਮੋਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ,  ਜ਼ਫ਼ਰੀ ਖਾਨ, ਸਾਜਨ ਅੱਬਾਸ ਵਰਗੇ ਕਈ ਹੋਰ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਸਾਂਝੇ ਪੰਜਾਬ ਵਾਲੀ ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ ਇੱਕ ਅਕਤੂਬਰ ਯਾਨੀਕਿ ਕੱਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

 

 

View this post on Instagram

 

A post shared by Janjot Singh (@janjotsingh)

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network