‘ਸਨੋਮੈਨ’ ਫ਼ਿਲਮ ਦਾ ਕ੍ਰਾਈਮ ਅਤੇ ਥ੍ਰਿਲਰ ਦੇ ਨਾਲ ਭਰਪੂਰ ਟ੍ਰੇਲਰ ਹੋਇਆ ਰਿਲੀਜ਼

written by Shaminder | November 19, 2022 11:24am

ਪੰਜਾਬੀ ਫ਼ਿਲਮ ‘ਸਨੋਮੈਨ’ (Snowman) ਦਾ ਧਮਾਕੇਦਾਰ ਟ੍ਰੇਲਰ (Trailer)  ਰਿਲੀਜ਼ ਹੋ ਚੁੱਕਿਆ ਹੈ । ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਰਾਣਾ ਰਣਬੀਰ ਦੇ ਡਾਇਲੌਗ ਦੇ ਨਾਲ ਹੁੰਦੀ ਹੈ । ਜਿਸ ‘ਚ ਰਾਣਾ ਰਣਬੀਰ ਕਹਿੰਦੇ ਸੁਣਾਈ ਦਿੰਦੇ ‘ਹੈਲੋ ਮਾਈਸੈਲਫ ਸਨੋ ਮੈਨ, ਮਰਦੇ ਨੂੰ ਮੈਂ ਰੋਣ ਨਹੀਂ ਦਿੰਦਾ, ਜਿਉੇਂਦੇ ਨੂੰ ਮੈਂ ਸੌਣ ਦਿੰਦਾ’। ਇਸ ਫ਼ਿਲਮ ‘ਚ ਕ੍ਰਾਈਮ ਦੇ ਨਾਲ ਨਾਲ ਥ੍ਰਿਲਰ ਵੀ ਵੇਖਣ ਨੂੰ ਮਿਲੇਗਾ ।

Neeru Bajwa Image Source : Youtube

ਹੋਰ ਪੜ੍ਹੋ : ਟੀਵੀ ਅਦਾਕਾਰ ਕਰਣ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੇ ਦੁਬਈ ‘ਚ ਖਰੀਦਿਆਂ ਕਰੋੜਾਂ ਦਾ ਆਲੀਸ਼ਾਨ ਘਰ

ਟ੍ਰੇਲਰ ‘ਚ ਰਾਣਾ ਰਣਬੀਰ ਨੁੰ ਸਨੋਮੈਨ ਦੇ ਰੂਪ ‘ਚ ਵਿਖਾਇਆ ਗਿਆ ਹੈ, ਜੋ ਕਿ ਇੱਕ ਕ੍ਰਿਮੀਨਲ ਦਾ ਕਿਰਦਾਰ ਨਿਭਾ ਰਹੇ ਹਨ । ਜੋ ਕਿ ਬੇਕਸੂਰ ਲੋਕਾਂ ਨੂੰ ਮਾਰਦਾ ਹੈ, ਜਿਸ ਤੋਂ ਬਾਅਦ ਸਨੋ ਮੈਨ ਨੂੰ ਫੜਨ ਦੇ ਲਈ ਪੁਲਿਸ ਕੋਸ਼ਿਸ਼ਾਂ ਕਰਦੀ ਹੈ, ਉਸ ਦੇ ਨਾਲ ਹੀ ਆਮ ਲੋਕ ਵੀ ਸਨੋ ਮੈਨ ਦੀ ਧਰ ਪਕੜ ਕਰਨ ਦੇ ਲਈ ਆਪੋ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰਦੇ ਹਨ ।

Rana Ranbir And NeeruBajwa- Image Source : Youtube

ਹੋਰ ਪੜ੍ਹੋ :  ਆਮਿਰ ਖ਼ਾਨ ਦੀ ਧੀ ਨੇ ਕਰਵਾਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

ਜੈਜ਼ੀ ਬੀ ਫਿਲਮ ‘ਚ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾ ਰਹੇ ਹਨ, ਫ਼ਿਲਮ ‘ਚ ਸਨੋਮੈਨ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਜੈਜ਼ੀ ਬੀ ਨੂੰ ਸੌਂਪੀ ਗਈ ਹੈ। ਫਿਲਮ ਨੂੰ ਅਮਨ ਖਟਕੜ ਤੇ ਗਿੱਪੀ ਗਰੇਵਾਲ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।

Snowman Movie- Image Source : Youtube

ਉੱਥੇ ਹੀ ਨੀਰੂ ਬਾਜਵਾ ਵੀ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਸ਼ਾਮਿਲ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਣਾ ਰਣਬੀਰ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

You may also like