ਟੀਵੀ ਅਦਾਕਾਰ ਕਰਣ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੇ ਦੁਬਈ ‘ਚ ਖਰੀਦਿਆ ਕਰੋੜਾਂ ਦਾ ਆਲੀਸ਼ਾਨ ਘਰ

written by Shaminder | November 19, 2022 10:35am

ਟੀਵੀ ਅਦਾਕਾਰ ਕਰਣ ਕੁੰਦਰਾ (Karan Kundra) ਅਤੇ ਤੇਜਸਵੀ ਪ੍ਰਕਾਸ਼ (Tejasswi Prakash) ਨੇ ਦੁਬਈ ‘ਚ ਕਰੋੜਾਂ ਦਾ ਆਲੀਸ਼ਾਨ ਘਰ ਖਰੀਦਿਆ ਹੈ । ਇਸ ਦਾ ਐਲਾਨ ਕਰਣ ਕੁੰਦਰਾ ਨੇ ਇੱਕ ਬਿਲਡਿੰਗ ਕੰਪਨੀ ਦੇ ਲਾਂਚ ਸਮਾਗਮ ‘ਚ ਕੀਤਾ । ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਇੱਕ ਸ਼ਖਸ ਦੱਸ ਰਿਹਾ ਹੈ ਕਿ ਦੋਹਾਂ ਨੇ ਦੁਬਈ ‘ਚ ਇੱਕ ਘਰ ਖਰੀਦਿਆ ਹੈ ।

Tejasswi Prakash and Karan Kundra's 'edited' wedding pic goes viral Image Source: Twitter

ਹੋਰ ਪੜ੍ਹੋ : ਆਮਿਰ ਖ਼ਾਨ ਦੀ ਧੀ ਨੇ ਕਰਵਾਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

ਕਰਣ ਕੁੰਦਰਾ ਸਫੇਦ ਪੈਂਟ ਕੋਟ ‘ਚ ਨਜ਼ਰ ਆ ਰਹੇ ਹਨ, ਜਦੋਂਕਿ ਤੇਜਸਵੀ ਵੀ ਗੋਲਡਨ ਕਲਰ ਦੇ ਗਾਊਨ ‘ਚ ਬਹੁਤ ਹੀ ਪਿਆਰੀ ਲੱਗ ਰਹੀ ਸੀ ।ਕੁਝ ਸਮਾਂ ਪਹਿਲਾਂ ਤੇਜਸਵੀ ਪ੍ਰਕਾਸ਼ ਨੇ ਗੋਆ ‘ਚ ਵੀ ਇੱਕ ਅਪਾਰਟਮੈਂਟ ਖਰੀਦਿਆ ਸੀ । ਜਿਸ ਦੀਆਂ ਤਸਵੀਰਾਂ ਵੀ ਕਰਣ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ।

Tejasswi Prakash and Karan Kundra's 'edited' wedding pic goes viral Image Source: Twitter

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਦੋਵਾਂ ਦੀ ਬਹੁਤ ਹੀ ਵਧੀਆ ਬਾਂਡਿੰਗ ਹੈ। ਦੋਵਾਂ ਦੀ ਜੋੜੀ ਬਿੱਗ ਬੌਸ ‘ਚ ਬਣੀ ਸੀ ਅਤੇ ਬਿੱਗ ਬੌਸ ਦਾ ਖਿਤਾਬ ਤੇਜਸਵੀ ਪ੍ਰਕਾਸ਼ ਨੇ ਹੀ ਪ੍ਰਾਪਤ ਕੀਤਾ ਸੀ । ਦੋਵਾਂ ਨੇ ਇੱਕਠਿਆਂ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਦੋਵੇਂ ਵੱਖੋ ਵੱਖਰੇ ਪ੍ਰੋਜੈਕਟ ‘ਚ ਦਿਖਾਈ ਦੇਣਗੇ ।

karan kundra- image From instagram

ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਆਪਣੀ ਮਰਾਠੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਕਰਣ ਕੁੰਦਰਾ ਇੱਕ ਪੰਜਾਬੀ ਫਿਲਮ ਵਿੱਚ ਕੰਮ ਕਰ ਰਹੇ ਹਨ। ਕਰਣ ਕੁੰਦਰਾ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਪਿਊਰ ਪੰਜਾਬੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

You may also like