ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, ਟੀਵੀ ਅਦਾਕਾਰਾ ਰਸ਼ਮੀਰੇਖਾ ਓਝਾ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

written by Shaminder | June 21, 2022

ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਟੀਵੀ ਅਦਾਕਾਰਾ ਰਸ਼ਮੀਰੇਖਾ (RashmiRekha)  ਨੇ ਆਪਣੇ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਜਿਸ ਤੋਂ ਬਾਅਦ ਪੂਰੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਅਦਾਕਾਰਾ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ ਹੈ । ਪੁਲਿਸ ਹਰ ਪੱਖ ਤੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ।

Rashmi Rekha , image from google

ਹੋਰ ਪੜ੍ਹੋ : ਗਾਇਕੀ ਦੇ ਨਾਲ-ਨਾਲ ਘੋੜ ਸਵਾਰੀ ਦਾ ਵੀ ਸ਼ੌਂਕ ਰੱਖਦੀ ਹੈ ਕੌਰ ਬੀ, ਸਿੱਖ ਰਹੀ ਘੋੜ ਸਵਾਰੀ

ਅਦਾਕਾਰਾ ਦੀ ਲਾਸ਼ ਉਸ ਦੇ ਘਰ ਚੋਂ ਹੀ ਬਰਾਮਦ ਕੀਤੀ ਗਈ ਹੈ ਅਤੇ ਪੁਲਿਸ ਨੂੰ ਰਾਤ ਦਸ ਵਜੇ ਦੇ ਕਰੀਬ ਇਸ ਘਟਨਾ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਅਦਾਕਾਰਾ ਦੀ ਲਾਸ਼ ਨੂੰ ਪੱਖੇ ਤੋਂ ਥੱਲੇ ਲਾਹਿਆ ਅਤੇ ਸ਼ੁਰੂਆਤੀ ਜਾਂਚ ‘ਚ ਪੁਲਿਸ ਇਸ ਮਾਮਲੇ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ ।

Rashmi Rekha , image From google

ਹੋਰ ਪੜ੍ਹੋ :  ਅਜੇ ਦੇਵਗਨ ਅਤੇ ਤੱਬੂ ਸਟਾਰਰ ਫ਼ਿਲਮ ‘ਦ੍ਰਿਸ਼ਯਮ-2’ ਫ਼ਿਲਮ ਦੀ ਸ਼ੂਟਿੰਗ ਹੋਈ ਪੂਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

ਕਿਉਂਕਿ ਪੁਲਿਸ ਨੂੰ ਰਸ਼ਮੀ ਰੇਖਾ ਦੇ ਹੱਥ ਦਾ ਲਿਖਿਆ ਇੱਕ ਸੂਸਾਈਡ ਨੋਟ ਵੀ ਬਰਾਮਦ ਹੋਇਆ ਹੈ । ਜਾਂਚ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਸ਼ਮੀ ਰੇਖਾ ਨੇ ਇੱਕਤਰਫਾ ਪਿਆਰ ਦੇ ਚੱਲਦਿਆਂ ਇਹ ਕਦਮ ਚੁੱਕਿਆ ਹੈ ।

Rashmi Rekha , image From google

ਉੱਧਰ ਅਦਾਕਾਰਾ ਦੇ ਮਾਪਿਆਂ ਨੇ ਉਸ ਦੇ ਬੁਆਏ ਫ੍ਰੈਂਡ ‘ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਸ ਨੇ ਹੀ ਉਨ੍ਹਾਂ ਦੀ ਧੀ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ ਹੈ। ਰਸ਼ਮੀ ਰੇਖਾ ਦੀ ਖੁਦਕੁਸ਼ੀ ਤੋਂ ਪਹਿਲਾਂ ਅਦਾਕਾਰਾ ਦੇ ਪਿਤਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਦੇ ਨਾਲ ਸੰਤੋਸ਼ ਲਿਵ ਇਨ ‘ਚ ਰਹਿੰਦਾ ਸੀ । ਇਸ ਦੀ ਖਬਰ ਉਨ੍ਹਾਂ ਨੂੰ ਮਕਾਨ ਮਾਲਕ ਤੋਂ ਹੀ ਮਿਲੀ ਸੀ ।ਦੱਸਿਆ ਜਾ ਰਿਹਾ ਹੈ ਕਿ ਰਸ਼ਮੀ ਰੇਖਾ ਇੱਕਲੀ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ ।

 

You may also like