
ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ (Tejasswi Prakash) ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ । ਉਸ ਨੇ ਗੋਆ ‘ਚ ਨਵਾਂ ਘਰ ਖਰੀਦਿਆ ਹੈ ।ਜਿਸ ਲਈ ਉਸ ਨੂੰ ਵਧਾਈਆਂ ਮਿਲ ਰਹੀਆਂ ਹਨ । ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਨਵੇਂ ਘਰ (New House) ‘ਚ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਤੇ ਉਨ੍ਹਾਂ ਦੇ ਬੁਆਏ ਫ੍ਰੈਂਡ ਨੇ ਵੀ ਕਮੈਂਟ ਕੀਤਾ ਹੈ ।

ਹੋਰ ਪੜ੍ਹੋ : ਮਨਕਿਰਤ ਔਲਖ ਨੇ ਬੇਟੇ ਦਾ ਵੀਡੀਓ ਕੀਤਾ ਸਾਂਝਾ, ਸੁੱਖ ਸੰਘੇੜਾ ਨੇ ਔਲਖ ਦੇ ਬੇਟੇ ਲਈ ਆਖੀ ਇਹ ਗੱਲ
ਕਰਣ ਕੁੰਦਰਾ ਨੇ ਲਿਖਿਆ ‘ਵਧਾਈ ਹੋਵੇ ਬੇਬੀ, ਤੂੰ ਇਸ ਦੁਨੀਆ ਨੂੰ ਡਿਜ਼ਰਵ ਕਰਦੀ ਹੈਂ। ਮੈਨੂੰ ਤੇਰੇ ‘ਤੇ ਮਾਣ ਹੈ, ਤੂੰ ਛੋਟੀ ਮਿਹਨਤੀ ਮਾਊਸ, ਭਗਵਾਨ ਕਰੇ । ਤੇਰੇ ਕੋਲ ਹਰ ਸ਼ਹਿਰ ‘ਚ ਇੱਕ ਘਰ ਹੋਵੇ’। ਪ੍ਰਸ਼ੰਸਕ ਵੀ ਤੇਜਸਵੀ ਪ੍ਰਕਾਸ਼ ਦੀ ਇਸ ਉਪਲਬਧੀ ‘ਤੇ ਉਸ ਨੂੰ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਭਤੀਜੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਵੇਖੋ ਭੂਆ ਭਤੀਜੀ ਦਾ ਕਿਊਟ ਅੰਦਾਜ਼
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਬਿੱਗ ਬੌਸ ਦਾ ਖਿਤਾਬ ਆਪਣੇ ਨਾਮ ਕਰਨ ‘ਚ ਕਾਮਯਾਬ ਰਹੀ ਸੀ । ਤੇਜਸਵੀ ਪ੍ਰਕਾਸ਼ ਦੀ ਇਸ ਕਾਮਯਾਬੀ ‘ਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ ।ਤੇਜਸਵੀ ਪ੍ਰਕਾਸ਼ ਦੇ ਵਰਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ ।ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੨੯ ਸਾਲ ਦੀ ਉਮਰ ‘ਚ ਕੀਤੀ ਸੀ ।

ਜਿਸ ਤੋਂ ਬਾਅਦ ਉਸ ਨੇ ਅਨੇਕਾਂ ਹੀ ਸੀਰੀਅਲਸ ‘ਚ ਕੰਮ ਕੀਤਾ । ਪਰ ਸਵਰਾਗਿਨੀ, ਖਤਰੋਂ ਕੇ ਖਿਲਾੜੀ ਤੋਂ ਬਾਅਦ ਉਸ ਦਾ ਨਾਮ ਚਰਚਾ ‘ਚ ਆ ਗਿਆ । ਇਸ ਸ਼ੋਅ ‘ਚ ਕਰਣ ਕੁੰਦਰਾ ਦੇ ਨਾਲ ਉਸ ਦੀਆਂ ਨਜ਼ਦੀਕੀਆਂ ਕਿਸੇ ਤੋਂ ਛਿਪੀਆਂ ਹੋਈਆਂ ਨਹੀਂ ਸਨ । ਦੋਵੇਂ ਵਧੀਆ ਦੋਸਤ ਹਨ ਅਤੇ ਅਕਸਰ ਦੋਵਾਂ ਨੂੰ ਇੱਕਠਿਆਂ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ ।
View this post on Instagram