1947 ਦੀ ਵੰਡ ਵੇਲੇ ਵਿੱਛੜੇ ਭਰਾ ਪਾਕਿਸਤਾਨ ਤੋਂ ਭਾਰਤ ਪਰਿਵਾਰ ਨੂੰ ਮਿਲਣ ਪਹੁੰਚੇ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | May 24, 2022

1947 ਦੀ ਵੰਡ ( 1947 Partition)ਨੇ ਕਈ ਪਰਿਵਾਰਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ । ਅਨੇਕਾਂ ਹੀ ਲੋਕਾਂ ਨੇ ਇਸ ਵੰਡ ਦਾ ਦਰਦ ਆਪਣੇ ਪਿੰਡੇ ‘ਤੇ ਹੰਡਾਇਆ ਹੈ ।ਪਰ ਅੱਜ ਅਸੀਂ ਤੁਹਾਨੂੰ ਅਜਿਹੇ ਦੋ ਭਰਾਵਾਂ (Two Brothers) ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਵੰਡ ਦੀ ਪੀੜ ਨੂੰ ਹੰਡਾਇਆ ਹੈ ਅਤੇ 1947 ਦੀ ਵੰਡ ਦੌਰਾਨ ਵਿੱਛੜ ਗਏ ਸਨ । ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਹਾਸਲ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ‘ਚ ਪਿਛਲੇ ਸਾਲ ਮਿਲੇ ਦੋ ਵਿੱਛੜੇ ਭਰਾਵਾਂ ਦਾ ਮੇਲ ਮੇਲ ਹੋਣ ਤੋਂ ਬਾਅਦ ਭਾਰਤ ਰਹਿੰਦੇ ਭਰਾ ਆਪਣੇ ਪਰਿਵਾਰ ਨੂੰ ਮਿਲਣ ਪਾਕਿਸਤਾਨ ਗਿਆ ਸੀ।

pak brother-min image From google

ਹੋਰ ਪੜ੍ਹੋ : ਅਮਰ ਨੂਰੀ ਨੇ ਜਨਮਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਕਿਹਾ ‘ਮਾਂ ਤੇਰਾ ਸ਼ੁਕਰੀਆ, ਹਰ ਜਨਮ ਤੂੰ ਮਾਂ ਹੋਵੇ ਤੇ ਸਰਦੂਲ ਮੇਰੀ ਜਾਨ ਹੋਵੇ’

ਅੱਜ ਦੋਵੇਂ ਭਰਾ ਪਾਕਿਸਤਾਨ ਤੋਂ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਪੁੱਜੇ।ਅਟਾਰੀ-ਵਾਹਗਾ ਸਰਹੱਦ ਰਸਤੇ ਅੱਜ ਦੋਵੇਂ ਭਰਾਵਾਂ ਦੇ ਪੁੱਜਣ 'ਤੇ ਪਿੰਡ ਵਾਸੀਆਂ ਵੱਲੋਂ ਤੇ ਸਾਕ ਸਬੰਧੀਆਂ ਵੱਲੋਂ ਜੀ ਆਇਆਂ ਕਹਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

sikka with brother image From google

ਹੋਰ ਪੜ੍ਹੋ : ਨੇਹਾ ਧੂਪੀਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ

ਦੋਵੇਂ ਭਰਾਵਾਂ ਨੂੰ ਮਿਲਾਉਣ ਵਾਲੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਖੋਜਕਾਰ ਜਨਾਬ ਨਾਸਰ ਢਿੱਲੋਂ ਤੇ ਸਰਦਾਰ ਭੁਪਿੰਦਰ ਸਿੰਘ ਲਵਲੀ ਸ੍ਰੀ ਨਨਕਾਣਾ ਸਾਹਿਬ ਨੇ ਦੋਵੇਂ ਭਰਾਵਾਂ ਦਾ ਜਿੱਥੇ ਮਿਲਾਨ ਮਿਲਾਨ ਕਰਵਾਇਆ ਉੱਥੇ ਹੀ ਉਨ੍ਹਾਂ ਨੂੰ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਲਾਹੌਰ ਤੋ ਖ਼ਰੀਦਦਾਰੀ ਕਰਵਾ ਕੇ ਭਾਰਤ ਲਈ ਰਵਾਨਾ ਕੀਤਾ ।

sikka image From google

ਇਨ੍ਹਾਂ ਦੋਨਾਂ ਭਰਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਇਨ੍ਹਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਦੋਵਾਂ ਭਰਾਵਾਂ ਦੇ ਚਿਹਰਿਆਂ ਦੀ ਖੁਸ਼ੀ ਦੀ ਚਮਕ ਵੇਖਦਿਆਂ ਹੀ ਬਣ ਰਹੀ ਸੀ । ਇਸ ਤੋਂ ਪਹਿਲਾਂ ਪਾਕਿਸਤਾਨ ਭਾਰਤ ਦੀ ਵੰਡ ਵੇਲੇ ਵਿੱਛੜੇ ਭੈਣ ਭਰਾ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ ।

 

 

 

 

You may also like